India
ਪੰਜਾਬ ਕਿੰਗਜ਼ ਨੇ ਗੱਡਿਆ ਜਿੱਤ ਦਾ ਝੰਡਾ

ਆਈਪੀਐਲ ਦੇ 34ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੈਗਲੁਰੂ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਮੀਂਹ ਕਾਰਨ ਮੈਚ 14-14 ਓਵਰਾਂ ਲਈ ਖੇਡਿਆ ਗਿਆ। ਇਸ ਮੈਚ ਵਿੱਚ ਪੰਜਾਬ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 9 ਵਿਕਟਾਂ ਗੁਆਉਣ ਤੋਂ ਬਾਅਦ 95 ਦੌੜਾਂ ਬਣਾਈਆਂ। ਪੰਜਾਬ ਨੇ 12.1 ਓਵਰਾਂ ਵਿੱਚ ਟੀਚਾ ਪ੍ਰਾਪਤ ਕਰ ਲਿਆ।
ਪੰਜਾਬ ਲਈ ਯੁਜਵੇਂਦਰ ਚਾਹਲ, ਮਾਰਕੋ ਜੈਨਸਨ, ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨੇ 2-2 ਵਿਕਟਾਂ ਲਈਆਂ। ਨੇਹਲ ਵਢੇਰਾ ਨੇ 19 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਬੰਗਲੌਰ ਦੇ ਟਿਮ ਡੇਵਿਡ ਨੇ ਅਰਧ ਸੈਂਕੜਾ ਲਗਾਇਆ। ਜੋਸ਼ ਹੇਜ਼ਲਵੁੱਡ ਨੇ 3 ਵਿਕਟਾਂ ਲਈਆਂ।
ਸਟਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਈਪੀਐਲ ਇਤਿਹਾਸ ਵਿੱਚ ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਇਹ ਉਪਲਬਧੀ 18 ਅਪ੍ਰੈਲ, ਸ਼ੁੱਕਰਵਾਰ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਹੋਏ ਮੈਚ ਦੌਰਾਨ ਹਾਸਿਲ ਕੀਤੀ।