Connect with us

Punjab

ਪੰਜਾਬ ‘ਚ ਅਗਲੇ ਦੋ ਦਿਨ ਹੋਵੇਗੀ ਬਾਰਿਸ਼

Published

on

PUNJAB WEATHER UPDATE :ਪੰਜਾਬ ‘ਚ ਬੀਤੀ ਸ਼ਾਮ ਹੋਈ ਭਾਰੀ ਬਾਰਿਸ਼ ਨੇ ਗਰਮੀ ਦਾ ਕਹਿਰ ਘਟਾ ਦਿੱਤਾ ਹੈ। ਅਜਿਹੇ ‘ਚ ਜਿੱਥੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉੱਥੇ ਹੀ ਸਵੇਰ ਦੀ ਕੜਕਦੀ ਧੁੱਪ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੀ ਹੈ। ਜਾਣਕਾਰੀ ਮੁਤਾਬਿਕ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਬੱਦਲਵਾਈ ਰਹਿਣ ਕਾਰਨ ਬਰਸਾਤ ਦਾ ਦੌਰ ਜਾਰੀ ਰਹੇਗਾ ਅਤੇ ਤੂਫ਼ਾਨ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਵਿਭਾਗ ਵੱਲੋਂ 3 ਦਿਨਾਂ ਦਾ ਅਲਰਟ ਜਾਰੀ ਕੀਤਾ ਗਿਆ ਸੀ ਪਰ ਦੁਪਹਿਰ ਸਮੇਂ ਪੈ ਰਹੀ ਗਰਮੀ ਦਾ ਕਹਿਰ ਦੇਖਦੇ ਹੋਏ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਸੀ ਪਰ ਅਚਾਨਕ ਬਰਸਾਤ ਆ ਗਈ ਅਤੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ। ਇਸ ਦੌਰਾਨ ਸ਼ਾਮ 7.28 ਤੋਂ ਬਾਅਦ ਤੇਜ਼ ਮੀਂਹ ਨੇ ਜ਼ੋਰ ਫੜ ਲਿਆ। ਸ਼ਹਿਰ ਦੇ ਕੁਝ ਹਿੱਸਿਆ ‘ਚ 15-20 ਮਿੰਟ ਜਦੋਂ ਕਿ ਬਾਹਰਲੇ ਇਲਾਕਿਆਂ ‘ਚ 40 ਮਿੰਟ ਤੱਕ ਮੀਂਹ ਪਿਆ। ਇਸ ਦੇ ਨਾਲ ਹੀ ਬਾਹਰ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਅਤੇ ਤੂਫਾਨ ਵੀ ਆਇਆ ਹੈ। ਦੱਸਿਆ ਗਿਆ ਕਿ ਕਈ ਇਲਾਕਿਆਂ ਵਿੱਚ ਦਰੱਖਤ ਡਿੱਗਣ ਕਾਰਨ ਬਿਜਲੀ ਕਾਫੀ ਦੇਰ ਤੱਕ ਬੰਦ ਰਹੀ। ਹਾਲਾਂਕਿ ਪੰਜਾਬ ‘ਚ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਮੀਂਹ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ, ਜੋ ਕਿ ਗਰਮੀਆਂ ਦੇ ਹਾਲਾਤ ਬਿਆਨ ਕਰਦਾ ਹੈ।

 

ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਅੰਤਰ ਲਗਾਤਾਰ ਘਟਦਾ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸ਼ਾਮ ਵੇਲੇ ਵੀ ਗਰਮੀ ਦੀ ਤੀਬਰਤਾ ਦੇਖਣ ਨੂੰ ਮਿਲੇਗੀ। ਮਹਾਨਗਰ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸਵੇਰੇ 7 ਵਜੇ ਦੇ ਕਰੀਬ ਸੂਰਜ ਦੀਆਂ ਕਿਰਨਾਂ ਦਿਖਾਈ ਦੇਣ ਲੱਗ ਪਈਆਂ ਅਤੇ ਸਵੇਰੇ 9 ਵਜੇ ਤੋਂ ਹੀ ਗਰਮੀ ਦਿਖਾਈ ਦੇਣ ਲੱਗ ਪਈ। ਅੱਜ ਦਾ ਘੱਟੋ-ਘੱਟ ਤਾਪਮਾਨ 17 ਡਿਗਰੀ ਦੇ ਆਸ-ਪਾਸ ਰਿਹਾ ਜਦੋਂਕਿ ਇਹ ਪਿਛਲੇ ਦਿਨ ਦੇ ਘੱਟੋ-ਘੱਟ ਤਾਪਮਾਨ ਨਾਲੋਂ 4 ਡਿਗਰੀ ਘੱਟ ਸੀ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਿੰਨ ਦਿਨਾਂ ਦੇ ਅਲਰਟ ਤੋਂ ਬਾਅਦ ਮੌਸਮ ਦੇ ਪੈਟਰਨ ਬਦਲਣ ਦੀ ਸੰਭਾਵਨਾ ਹੈ।