Uncategorized
ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੈਮੀਫਾਈਨਲ ਮੁਕਾਬਲਾ
IND VS BANGLADESH : ਭਾਰਤੀ ਮਹਿਲਾ ਕ੍ਰਿਕਟ ਅਤੇ ਬੰਗਲਾਦੇਸ਼ ਟੀਮ ਦਾ ਜਲਦ ਹੀ ਮੁਕਾਬਲਾ ਹੋਣ ਜਾ ਰਿਹਾ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਬੰਗਲਾਦੇਸ਼ ਨਾਲ ਭਿੜੇਗੀ। ਇਸ ਏਸ਼ੀਆ ਕੱਪ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਦੋਵੇਂ ਟੀਮਾਂ ਵਿਚਕਾਰ ਇਹ ਮੁਕਾਲਬਾ ਰੰਗੀਰੀ ਦਾਂਬੁਲਾ ਸਟੇਡੀਅਮ ‘ਚ ਦੁਪਹਿਰੇ 2 ਵਜੇ ਹੋਵੇਗਾ।
ਦੋਵੇਂ ਟੀਮਾਂ ਅੱਜ ਦਾ ਮੈਚ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰਨਾ ਚਾਹੁਣਗੀਆਂ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ, ਦੂਜੇ ਮੈਚ ਵਿੱਚ ਯੂਏਈ ਨੂੰ 78 ਦੌੜਾਂ ਨਾਲ ਅਤੇ ਤੀਜੇ ਮੈਚ ਵਿੱਚ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਬੰਗਲਾਦੇਸ਼ ਨੂੰ ਆਪਣੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਵਾਪਸੀ ਕਰਦੇ ਹੋਏ ਬੰਗਲਾਦੇਸ਼ ਮਹਿਲਾ ਨੇ ਥਾਈਲੈਂਡ ਨੂੰ 7 ਵਿਕਟਾਂ ਅਤੇ ਮਲੇਸ਼ੀਆ ਨੂੰ 114 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ।
ਦੂਜਾ ਸੈਮੀਫਾਈਨਲ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਕੱਲ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।