News
ਮਜੀਠੀਆ ਨੇ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਲਈ ਕਾਂਗਰਸ ਸਰਕਾਰ ਨੂੰ ਦੱਸਿਆ ਜਿੰਮੇਵਾਰ
ਬਿਕਰਮਜੀਤ ਸਿੰਘ ਮਜੀਠੀਆ ਵੱਲੋੰ ਪੰਜਾਬ ਸਰਕਾਰ ਉੱਤੇ ਇੱਕ ਵਾਰ ਫੇਰ ਆਰੋਪ ਲਗਾਏ। ਉਨ੍ਹਾਂ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਬਾਰੇ ਗੱਲ ਕਰਦਿਆਂ ਕਿਹਾ ਅਤੇ ਮਹਾਰਾਸ਼ਟਰ ਦੀ ਸਰਕਾਰ ਦਾ ਪਕਸ਼ ਵੀ ਲਿਆ, ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਮਹਾਰਾਸ਼ਟਰ ਵਿੱਚ ਤਿੰਨ ਵਾਰ ਟੈਸਟ ਕੀਤੇ ਗਏ ਸੀ।
ਇਸਦੇ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੋਇਆ।
ਉਨ੍ਹਾਂ ਅੱਗੇ ਕਿਹਾ 3500 ਯਾਤਰੀਆਂ ਨੂੰ ਸਿਰਫ 80 ਬੱਸਾਂ ਵਿੱਚ ਲਿਆਂਦਾ ਗਿਆ, ਬੱਸ ਦੇ ਵਿਚ ਇੱਕ ਸੀਟ ਤੇ 3-3 ਲੋਕ ਬੈਠੇ ਸੀ ਸੋਸ਼ਲ ਡਿਸਟੇਨਸ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਸ਼ਰਧਾਲੂਆਂ ਨੂੰ ਲੈਣ ਜਾਣ ਵਾਲੇ ਡਰਾਈਵਰਾਂ ਦੀ ਜਾਂਚ ਵੀ ਨਹੀਂ ਕੀਤੀ ਗਈ ਸੀ।
ਇਸਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਲੈਣ ਸਮੇਂ ਡਾਕਟਰਾਂ ਨੂੰ ਵੀ ਭੇਜਣਾ ਚਾਹੀਦਾ ਸੀ। ਪੁਲਿਸ ਕਰਮਚਾਰੀ ਨੂੰ ਭੇਜਿਆ ਗਿਆ ਜਿਸਦੀ ਲੋੜ ਹੀ ਨਹੀਂ ਸੀ। ਜਦੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਇਆ ਗਿਆ ਤਾਂ ਉਹਨਾਂ ਸਾਰੀਆਂ ਨੂੰ ਘਰ ਭੇਜ ਦਿੱਤਾ ਗਿਆ। ਫਿਰ ਘਰ ਤੋਂ ਵਾਪਸ ਲਿਆ ਕੇ ਕੁਆਰੰਟਾਈਨ ਕੀਤਾ ਗਿਆ। ਜਿੱਥੇ ਦੇ ਹਾਲ ਬਹੁਤ ਬੁਰੇ ਹਨ ਖਾਣਾ ਵਧੀਆ ਨਹੀਂ ਮਿਲ ਰਿਹਾ ਨਾ ਰਹਿਣ ਦੇ ਇੰਤਜ਼ਾਮ ਵਧੀਆ ਹਨ।
ਮਜੀਠੀਆ ਨੇ ਇਕ ਪਰਿਵਾਰ ਦਾ ਹਵਾਲਾ ਦਿੰਦਿਆਂ ਕਿਹਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਇੱਕ ਪਰਿਵਾਰ ਦੇ 6 ਮੈਂਬਰਾਂ ਵਿੱਚੋਂ ਪਹਿਲਾਂ 3 ਮੈਂਬਰ ਨੂੰ ਕੋਰੋਨਾ ਪਾਜ਼ੀਟਿਵ ਦੱਸਿਆ ਗਿਆ ਫਿਰ ਬਾਅਦ ‘ਚ ਹੋਰ ਮੈਂਬਰਾਂ ਨੂੰ ਕੋਰੋਨਾ ਪਾਜ਼ੀਟਿਵ ਦੱਸਿਆ ਪਰ ਉਨ੍ਹਾਂ ਦਾ ਬੇਟਾ ਨੈਗੇਟਿਵ ਪਾਇਆ ਗਿਆ। ਜਦਕਿ ਉਹ ਬੱਚਾ ਮਾਂ ਨਾਲ ਰਹਿੰਦਾ ਹੈ ਖਾਣਾ ਪੀਣਾ ਨਾਲ ਹੀ ਖਾਂਦਾ ਹੈ, ਫਿਰ ਉਸਨੂੰ ਕੋਰੋਨਾ ਕਿਉਂ ਨਹੀਂ ਹੋਇਆ ? ਇਸਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਮਹਾਰਾਸ਼ਟਰ ‘ਚ ਰਿਕਵਰੀ ਰੇਟ 73 ਤੋਂ 74 ਪ੍ਰੀਤਸ਼ਤ ਹੈ ਪਰ ਪੰਜਾਬ ‘ਚ ਇਨ੍ਹਾਂ ਘਟ ਰੇਟ ਕਿਉਂ ਹੈ ਪੰਜਾਬ ਦਾ ਸਿਸਟਮ ਇਨ੍ਹਾਂ ਖਰਾਬ ਕਿਉਂ ਹੈ।