Punjab
ਮੁਕਤਸਰ ਤੋਂ ਸਾਹਮਣੇ ਆਏ 3 ਪਾਜ਼ਿਟਿਵ ਕੇਸ

ਮੁਕਤਸਰ, 02 ਮਈ: ਕੋਰੋਨਾ ਦਾ ਕਹਿਰ ਹੁਣ ਹੋਰ ਵੀ ਵੱਧ ਚੁੱਕਿਆ ਹੈ। ਕੋਰੋਨਾ ਨੇ ਆਪਣੀ ਰਫਤਾਰ ਫੜ ਲਈ ਹੈ। ਦੱਸ ਦਈਏ ਮੁਕਤਸਰ ਵਿੱਚ ਨਵੇਂ ਮਾਮਲੇ ਦੀ ਪੁਸ਼ਟੀ ਸਿਵਿਲ ਸਰਜਨ ਹਰੀ ਨਾਰਾਇਣ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਮੁਕਤਸਰ ਵਿੱਚ ਬਲਾਕ ਦੋਦਾ ਤੋਂ 3 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 2 ਪੀੜਤ ਸਿਹਤ ਵਿਭਾਗ ਦੇ ਕਰਮਚਾਰੀ ਹਨ ਅਤੇ ਇੱਕ ਕੰਬਾਈਨ ਆਪਰੇਟਰ। ਸਿਵਿਲ ਸਰਜਨ ਨੇ ਅੱਗੇ ਦੱਸਿਆ ਕਿ ਉਹਨਾਂ ਪੀੜਤਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕੀਤਾ ਜਾਵੇਗਾ।
Continue Reading