India
ਮੁਸ਼ਕਿਲਾਂ ‘ਚ ਘਿਰੇ ਬਿਲ ਗੇਟਸ, ਗਰਮਾਇਆ ਸਾਲਾਂ ਪੁਰਾਣਾ ਮਾਮਲਾ !
ਮਾਈਕ੍ਰੋਸਾਫਟ ਦੇ ਸੀਈਓ ਅਤੇ ਉੱਘੇ ਕਾਰੋਬਾਰੀ ਬਿਲ ਗੇਟਸ ਨੇ ਹਾਲ ਹੀ ’ਚ ਅਮਰੀਕੀ ਉਦਯੋਗਪਤੀ ਰੀਡ ਹਾਫਮੈਨ ਦੇ ਨਾਲ ਇੱਕ ਪਾਡਕਾਸਟ ਕੀਤਾ, ਜੋ ਇਨੀ ਦਿਨੀ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਹੈ ਅਤੇ ਸੋਸ਼ਲ ਮੀਡੀਆ ਤੇ ਇਸ ਬਾਰੇ ਤਿੱਖੀ ਲੜਾਈ ਵੀ ਚੱਲ ਰਹੀ ਹੈ। ਦਰਅਸਲ ਇਸ ਪਾਡਕਾਸਟ ਦਾ ਸੁਰਖੀਆਂ ‘ਚ ਆਉਣ ਦਾ ਕਾਰਨ ਬਿਲ ਗੇਟਸ ਵੱਲੋਂ ਭਾਰਤ ਬਾਰੇ ਅਜਿਹੀ ਗੱਲ ਆਖੀ ਗਈ ਹੈ, ਜਿਸ ਨੂੰ ਸੁਣ ਜਿੱਥੇ ਇਕ ਪਾਸੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਉੱਥੇ ਹੀ ਬਿਲ ਗੇਟਸ ਪ੍ਰਤੀ ਲੋਕਾਂ ਵੱਲੋਂ ਗੁੱਸਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਕੀ ਹੈ ਪੂਰਾ ਮਾਮਲਾ ਇਸ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਪਰ ਪਹਿਲਾਂ ਦੱਸ ਦੇਈਏ ਕਿ ਇਹ ਵੀਡੀਓ 30 ਅਕਤੂਬਰ ਨੂੰ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ, ਜਿਸ ਨੇ ਹੁਣ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ…
ਦਰਅਸਲ ਮਾਈਕ੍ਰੋਸਾਫਟ ਦੇ ਸੀਈਓ ਬਿਲ ਗੇਟਸ ਨੇ ਹਾਲ ਹੀ ’ਚ ਲਿੰਕਡਾਇਨ ਦੇ ਸੰਸਥਾਪਕ ਰੀਡ ਹਾਫਮੈਨ ਦੇ ਨਾਲ ਇੱਕ ਪਾਡਕਾਸਟ ਕੀਤਾ, ਜਿਸ ’ਚ ਭਾਰਤ ਨੂੰ ‘ਇੱਕ ਪ੍ਰਕਾਰ ਦੀ ਪ੍ਰਯੋਗਸ਼ਾਲਾ’ ਕਹਿ ਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਉਨ੍ਹਾ ਦੇ ਇਸ ਬਿਆਨ ਨੇ 2009 ’ਚ ਭਾਰਤ ਵਿੱਚ ਹੋਏ ਇੱਕ ਵਿਵਾਦਪੂਰਨ ਕਲੀਨੀਕਲ ਟ੍ਰਾਇਲ ਨੂੰ ਫਿਰ ਤੋਂ ਚਰਚਾ ਲੈ ਆਂਦਾ ਹੈ। ਇਸ ਟ੍ਰਾਇਲ ’ਚ ਗੇਟਸ ਫਾਊਂਡੇਸ਼ਨ ਦੇ ਫੰਡਿੰਗ ਤੋਂ ਇੱਕ ਕਲੀਨੀਕਲ ਪ੍ਰੀਖਣ ’ਚ ਕੀਤਾ ਗਿਆ ਸੀ, ਜਿਸ ਵਿੱਚ ਸੱਤ ਆਦਿਵਾਸੀ ਸਕੂਲੀ ਵਿਦਿਆਰਥਣਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਜ਼ਖ਼ਮੀ ਅਤੇ ਬਿਮਾਰ ਹੋ ਗਏ ਸਨ। ਬਿਲ ਗੇਟਸ ਨੇ ਪਾਡਕਾਸਟ ’ਚ ਕਿਹਾ ਭਾਰਤ ਇੱਕ ਇਸ ਤਰ੍ਹਾਂ ਦੇ ਦੇਸ਼ ਦਾ ਉਦਾਹਰਣ ਹੈ, ਜਿੱਥੇ ਬਹੁਤ ਸਾਰੀਆਂ ਚੀਜ਼ਾਂ ਮੁਸ਼ਕਲ ਹਨ, ਜਿਨ੍ਹਾਂ ’ਚ ਸਿਹਤ, ਪੋਸ਼ਣ, ਸਿੱਖਿਆ ’ਚ ਸੁਧਾਰ ਹੋ ਰਿਹਾ ਹੈ, ਉਥੇ ਹੀ ਭਾਰਤ ਸਰਕਾਰ ਨੇ ਏਨਾ ਰੈਵੀਨਿਊ ਇਕੱਠਾ ਕਰ ਲਿਆ ਹੈ, ਹੋ ਸਕਦਾ ਹੈ ਕਿ 20 ਸਾਲਾਂ ਬਾਅਤ ਭਾਰਤ ਦੇ ਲੋਕ ਬੇਹਤਰ ਸਥਿਤੀ ’ਚ ਹੋਣਗੇ। ਉਨ੍ਹਾ ਕਿਹਾ ਕਿ ਭਾਰਤ ਇੱਕ ਪ੍ਰਕਾਰ ਦੀ ਪ੍ਰਯੋਗਸ਼ਾਲਾ ਹੈ, ਜਿੱਥੇ ਤੁਸੀਂ ਚੀਜ਼ਾਂ ਨੂੰ ਅਜ਼ਮਾ ਸਕਦੇ ਹੋ ਅਤੇ ਜਦ ਤੁਸੀਂ ਉਨ੍ਹਾਂ ਨੂੰ ਭਾਰਤ ’ਚ ਸਾਬਤ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਦੂਜੇ ਦੇਸ਼ਾਂ ’ਚ ਅਜ਼ਮਾ ਸਕਦੇ ਹੋ।
ਕੀ ਹੈ ਵਿਵਾਦਪੂਰਨ ਕਲੀਨੀਕਲ ਟ੍ਰਾਇਲ
ਦਰਅਸਲ ਸਾਲ 2009 ਵਿੱਚ, ਬਿਲ ਗੇਟਸ ਫਾਊਂਡੇਨ ਦੀ ਫੰਡਿਗ ਰਾਹੀਂ ਪ੍ਰੋਗਰਾਮ ਫਾਰ ਐਪ੍ਰੋਪ੍ਰਿਏਟ ਟੈਕਨਾਲੋਜੀ ਇਨ ਹੈਲਥ ਨਾਂ ਦੀ ਐੱਨ ਜੀ ਓ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨਾਲ ਮਿਲ ਕੇ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਅਤੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ 14,000 ਆਦਿਵਾਸੀ ਸਕੂਲੀ ਵਿਦਿਆਰਥਣਾਂ ਉੱਤੇ ਸਰਵਾਈਕਲ ਕੈਂਸਰ ਵੈਕਸੀਨ ਲਈ ਕਲੀਨਿਕਲ ਟਰਾਇਲ ਕਰਵਾਏ ਸੀ। ਟ੍ਰਾਈਲ ਸ਼ੁਰੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ, ਕਈ ਕੁੜੀਆਂ ਨੇ ਗੰਭੀਰ ਮਾੜੇ ਪ੍ਰਭਾਵਾਂ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਵਿੱਚੋਂ ਸੱਤ ਦੀ ਮੌਤ ਹੋ ਗਈ।ਹਾਲਾਂਕਿ ਬਾਅਦ ’ਚ ਇਨ੍ਹਾਂ ਮੌਤਾਂ ਨੂੰ ਅਣਪਛਾਤੇ ਕਾਰਨਾਂ ਕਰਕੇ ਦੱਸਿਆ ਗਿਆ।
ਇੱਥੇ ਇਹ ਵੀ ਭਾਵੇਂ ਅਮਰੀਕੀ ਉਦਯੋਗਪਤੀ ਰੀਡ ਹਾਫਮੈਨ ਦੇ ਪੋਡਕਾਸਟ ਵਿੱਚ ਗੇਟਸ ਨੇ ਕਿਹਾ ਕਿ ਤੁਸੀਂ ਭਾਰਤ ਵਿੱਚ ਕਿਸੇ ਵੀ ਚੀਜ਼ ਦੀ ਪਰਖ ਕਰ ਸਕਦੇ ਹੋ। ਪਰ ਬਿਲ ਗੇਟਸ ਹਾਲ ਹੀ ਦੌਰਾਨ ਭਾਰਤ ਦੇ ਦੌਰੇ ‘ਤੇ ਸਨ ਅਤੇ ਉਨ੍ਹਾਂ ਨੇ ਦੇਸ਼ ‘ਚ ਸਿਹਤ, ਪੋਸ਼ਣ ਅਤੇ ਸਿੱਖਿਆ ਦੇ ਖੇਤਰਾਂ ‘ਚ ਆਈਆਂ ਤਬਦੀਲੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਸੀ ਕਿ ਪਿਛਲੇ 20 ਸਾਲਾਂ ਵਿੱਚ ਭਾਰਤ ਬਹੁਤ ਬਦਲ ਗਿਆ ਹੈ।