Connect with us

News

ਰੂਸ ਦਾ ਵੱਡਾ ਹਮਲਾ, ਯੂਕਰੇਨ ‘ਚ 10 ਲੱਖ ਘਰਾਂ ਦੀ ਹੋਈ ਬਿਜਲੀ ਬੰਦ

Published

on

RUSSIA UKRAINE WAR : ਰੂਸ ਨੇ 28 ਨਵੰਬਰ ਨੂੰ ਇਸ ਮਹੀਨੇ ਦੂਜੀ ਵਾਰ ਯੂਕਰੇਨੀ ਊਰਜਾ ਪਲਾਂਟਾਂ ‘ਤੇ ਵੱਡਾ ਹਵਾਈ ਹਮਲਾ ਕੀਤਾ ਹੈ । ਜਿਸ ਹਮਲੇ ਨਾਲ ਬਿਜਲੀ ਪ੍ਰਭਾਵਿਤ ਹੋਈ ਹੈ ਅਤੇ ਲੱਖਾਂ ਘਰਾਂ ‘ਚ ਹਨੇਰਾ ਹੋ ਗਿਆ ਹੈ। ਹਮਲੇ ਕਾਰਨ ਯੂਕਰੇਨ ਦੇ ਮੱਧ, ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ। ਇਸ ਕੜਾਕੇ ਦੀ ਠੰਢ ਨਾਲ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਯੂਕਰੇਨੀ ਪਾਵਰ ਪਲਾਂਟਾਂ ‘ਤੇ ਰੂਸ ਦਾ ਇਹ 11ਵਾਂ ਵੱਡਾ ਹਮਲਾ ਸੀ।

10 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ…

ਰੂਸ ਨੇ ਵੀਰਵਾਰ ਨੂੰ ਇਸ ਮਹੀਨੇ ਦੂਜੀ ਵਾਰ ਯੂਕਰੇਨੀ ਊਰਜਾ ਪਲਾਂਟਾਂ ‘ਤੇ ਵੱਡਾ ਹਵਾਈ ਹਮਲਾ ਕੀਤਾ। ਹਮਲੇ ਨੇ ਯੂਕਰੇਨ ਦੇ ਮੱਧ, ਪੱਛਮੀ ਅਤੇ ਦੱਖਣੀ ਹਿੱਸਿਆਂ ਨੂੰ ਬਿਜਲੀ ਸਪਲਾਈ ਵਿੱਚ ਵਿਘਨ ਪਾ ਦਿੱਤਾ। ਇਸ ਕੜਾਕੇ ਦੀ ਠੰਢ ਨਾਲ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਹ ਰੂਸੀ ਹਮਲਾ ਉਦੋਂ ਹੋਇਆ ਹੈ ਜਦੋਂ ਸੀਤ ਲਹਿਰ ਦਾ ਦੌਰ ਨੇੜੇ ਹੈ। ਉਸ ਸਮੇਂ ਦੌਰਾਨ ਪ੍ਰਭਾਵਿਤ ਖੇਤਰਾਂ ਵਿੱਚ ਤਾਪਮਾਨ ਸਿਫ਼ਰ ਦੇ ਨੇੜੇ ਰਹਿੰਦਾ ਹੈ ਅਤੇ ਉਸ ਸਮੇਂ ਘਰਾਂ ਅਤੇ ਦਫ਼ਤਰਾਂ ਨੂੰ ਗਰਮ ਰੱਖਣ ਲਈ ਬਿਜਲੀ ਦੀ ਲੋੜ ਹੁੰਦੀ ਹੈ।

ਅਧਿਕਾਰੀਆਂ ਨੇ ਦਿੱਤੀ ਜਾਣਕਾਰੀ…

ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਮਾਰਚ ਤੋਂ ਬਾਅਦ ਯੂਕਰੇਨੀ ਪਾਵਰ ਪਲਾਂਟਾਂ ‘ਤੇ ਰੂਸ ਦਾ ਇਹ 11ਵਾਂ ਵੱਡਾ ਹਮਲਾ ਹੈ। ਇਨ੍ਹਾਂ ਕਾਰਨ ਯੂਕਰੇਨ ਦੀ ਅੱਧੀ ਤੋਂ ਵੱਧ ਬਿਜਲੀ ਸਮਰੱਥਾ ਨਸ਼ਟ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਰੂਸ ਨੇ ਵੀਰਵਾਰ ਦੇ ਹਮਲੇ ਵਿੱਚ ਕਰੂਜ਼ ਮਿਜ਼ਾਈਲਾਂ ਅਤੇ ਕਲਸਟਰ ਬੰਬਾਂ ਦੀ ਵਰਤੋਂ ਕੀਤੀ।
ਯੂਕਰੇਨ ਦੀ ਹਵਾਈ ਸੈਨਾ ਨੇ ਦਾਅਵਾ ਕੀਤਾ ਹੈ ਕਿ ਹਮਲੇ ਲਈ ਆਈਆਂ 91 ਰੂਸੀ ਮਿਜ਼ਾਈਲਾਂ ‘ਚੋਂ 79 ਅਤੇ 35 ਡਰੋਨ ਅਸਮਾਨ ‘ਚ ਤਬਾਹ ਹੋ ਗਏ। ਫਰਵਰੀ 2022 ਤੋਂ ਚੱਲ ਰਹੀ ਜੰਗ ਵਿੱਚ ਇਸ ਮਹੀਨੇ ਅਮਰੀਕਾ ਅਤੇ ਬ੍ਰਿਟੇਨ ਨੇ ਯੂਕਰੇਨ ਨੂੰ ਰੂਸ ਦੇ ਅੰਦਰੂਨੀ ਹਿੱਸਿਆਂ ‘ਤੇ ਆਪਣੀਆਂ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਤਾਂ ਇਸ ਦੇ ਜਵਾਬ ਵਿੱਚ ਰੂਸ ਨੇ ਆਪਣੀ ਨਵੀਂ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕਰਕੇ ਸਖ਼ਤ ਜਵਾਬ ਦੇਣ ਦਾ ਸੁਨੇਹਾ ਦਿੱਤਾ ਹੈ।