Delhi
ਲੋਕ ਭੁੱਖੇ ਮਰ ਰਹੇ ਹਨ ਲੀਡਰ ਸਿਆਸਤ ਖੇਡ ਰਹੇ ਹਨ
ਸੂਬੇ ਅੰਦਰ ਕਰਫਿਊ ਨੂੰ ਲੇਕੇ ਪੂਰੀ ਸਖਤਾਈ ਕਰ ਦਿੱਤੀ ਗਈ ਹੈ।ਕਿਸੇ ਤਰ੍ਹਾਂ ਢਿੱਲ ਨਹੀਂ ਦਿੱਤੀ ਜਾ ਰਹੀ ਜਿਥੇ ਇੱਕ ਗਰੀਬ ਲੋਕ ਰਾਸਨ ਨੂੰ ਤਰਸ ਰਹੇ ਹਨ ਉਥੇ ਹੀ ਕੁੱਝ ਸਿਆਸੀ ਲੀਡਰ ਰਾਸਨ ਵੰਡਣ ਨੂੰ ਲੇਕੇ ਹੱਥੋਪਾਈ ਹੋ ਰਹੇ ਹਨ। ਲੋਕ ਭੁੱਖੇ ਮਰ ਰਹੇ ਹਨ ਅਤੇ ਲੀਡਰ ਆਪਣਾ ਵੋਟ ਬੈਂਕ ਵਧਾਉਣ ਦਾ ਕੰਮ ਕਰ ਰਹੇ ਹਨ। ਸਰਮ ਆਉਣੀ ਚਾਹੀਦੀ ਹੈ ਸਾਡੇ ਦੇਸ਼ ਦੇ ਲੀਡਰਾਂ ਨੂੰ ਜਿਥੋਂ ਦੀ ਜਨਤਾ ਦਾਣੇ ਦਾਣੇ ਨੂੰ ਅੱਜ ਤਰਸ ਰਹੀ ਹੈ ਅਤੇ ਲੀਡਰ ਇਸ ਤੇ ਵੀ ਸਿਆਸਤ ਕਰ ਰਹੇ ਹਨ।
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦ ਦਾ ਕਰਫਿਊ ਜਾਰੀ ਹੋਇਆ ਹੈ ਉਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਵੀ ਰਾਸਨ ਨਹੀਂ ਪਹੁੰਚਿਆ, ਬੇਸੱਕ ਸਰਕਾਰਾਂ ਅਤੇ ਲੀਡਰ ਰਾਸਨ ਦੇਣ ਦੇ ਦਾਅਵੇ ਕਰ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਉਨ੍ਹਾਂ ਕਿਹਾ ਉਹ ਮੇਹਨਤ ਮਜਦੂਰੀ ਕਰਨ ਵਾਲੇ ਲੋਕ ਹਨ ਜੋ ਉਨ੍ਹਾਂ ਕੋਲ ਸੀ ਉਹ ਖਾਂ ਬੇਠੇ ਹਨ ਹੁਣ ਉਹ ਰੋਟੀ ਖਾਣ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਕਿਹਾ ਹਲਕਾ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਵੱਲੋਂ ਵੋਟਾਂ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਉਹ ਗਰੀਬਾਂ ਦੇ ਨਾਲ ਖੜੇ ਹਨ ਅਤੇ ਦੁੱਖ ਸੁੱਖ ਵਿੱਚ ਉਨ੍ਹਾਂ ਦਾ ਸਾਥ ਦੇਣਗੇ ਪਰ ਸਭ ਵਾਅਦੇ ਵੋਟਾਂ ਤੱਕ ਹੀ ਸੀਮਤ ਰਹੇ ਹੁਣ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ।
ਜਦੋਂ ਗੱਲ ਕਰੀਏ ਫਿਰੋਜ਼ਪੁਰ ਦੇ ਦਿਹਾਤੀ ਹਲਕੇ ਤਲਵੰਡੀ ਦੀ ਤਾਂ ਇੱਕ ਪਾਸੇ ਤਾਂ ਸਰਹੱਦੀ ਇਲਾਕੇ ਦੇ ਲੋਕ ਰਾਸਨ ਨੂੰ ਤਰਸ ਰਹੇ ਹਨ ਦੂਜੇ ਪਾਸੇ ਕਾਂਗਰਸੀ ਲੀਡਰਾਂ ਵੱਲੋਂ ਰਾਸਨ ਵੰਡਣ ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਜਿੱਥੇ ਲੋਕ ਰੋਟੀ ਖਾਣ ਨੂੰ ਤਰਸ ਰਹੇ ਹਨ ਉਥੇ ਇਹ ਲੀਡਰ ਆਪਣਾ ਵੋਟ ਬੈਂਕ ਵਧਾਉਣ ਲਈ ਹੱਥੋਪਾਈ ਹੋ ਰਹੇ ਹਨ ਤਾਜਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਦਿਹਾਤੀ ਹਲਕੇ ਤੋ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਂਗਰਸੀ ਵਰਕਰ ਸੂਦ ਵੱਲੋਂ ਗਰੀਬਾਂ ਨੂੰ ਰਾਸਨ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ ਕਿ ਅਚਾਨਕ ਉਥੇ ਕਾਂਗਰਸੀ ਆਗੂ ਬਲਜੀਤ ਸਿੰਘ ਪਹੁੰਚ ਗਿਆ ਅਤੇ ਦੋਨੋਂ ਆਪਸ ਵਿੱਚ ਪਰਚੀਆਂ ਵੰਡਣ ਨੂੰ ਲੇਕੇ ਉਲਝ ਗਏ। ਗੱਲ ਹੱਥੋਪਾਈ ਤੱਕ ਪਹੁੰਚ ਗਈ ਇਥੋਂ ਤੱਕ ਕਿ ਪਰਚੀਆਂ ਦੀ ਲਿਸਟ ਵੀ ਪਾੜਨ ਦੀ ਕੋਸ਼ਿਸ਼ ਕੀਤੀ ਗਈ ਇਥੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਝਗੜੇ ਦੀ ਪੁਲਿਸ ਨੂੰ ਭਣਕ ਤੱਕ ਨਹੀਂ ਲੱਗੀ ਜਿਸ ਤੋਂ ਇੰਜ ਜਾਪਦਾ ਹੈ ਕਿ ਯਾ ਤਾਂ ਪੁਲਿਸ ਤੇ ਸਿਆਸੀ ਦਬਾਅ ਚੱਲ ਰਿਹਾ ਹੈ ਯਾ ਫਿਰ ਲੋਕਾਂ ਦੀ ਸੁਰੱਖਿਆ ਯਕੀਨਨ ਬਣਾਉਣ ਵਾਲੀ ਪੁਲਿਸ ਕੁੰਭਕਰਨੀ ਨੀਂਦ ਸੌਂ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਹਫਤੇ ਤੋਂ ਰਾਸਨ ਦੀ ਉਡੀਕ ਕਰ ਰਹੇ ਸਨ, ਹੁਣ ਰਾਸਨ ਲੈਣ ਦਾ ਸਮਾਂ ਆਇਆ ਤਾਂ ਇਸ ਤੇ ਵੀ ਸਿਆਸਤ ਸੁਰੂ ਹੋਗੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਗਰ ਗਰੀਬਾਂ ਨੂੰ ਸਰਕਾਰ ਨੇ ਰਾਸਨ ਦੇਣਾਂ ਹੀ ਹੈ ਤਾਂ ਕਿਸੇ ਸਰਕਾਰੀ ਅਧਿਕਾਰੀ ਦੁਆਰਾ ਵੰਡਿਆ ਜਾਵੇ ਕਿਉਂਕਿ ਲੋਕ ਤਾਂ ਭੁੱਖੇ ਮਰ ਰਹੇ ਹਨ ਲੀਡਰ ਸਿਆਸਤ ਖੇਡ ਰਹੇ ਹਨ।