Corona Virus
ਸ਼੍ਰੀ ਮੁਕਤਸਰ ਸਾਹਿਬ ”ਚ 2 ਹੋਰ ਕੋਰੋਨਾ ਕੇਸ ਆਏ ਸਾਹਮਣੇ, ਕੁੱਲ ਗਿਣਤੀ ਹੋਈ 84

ਸ੍ਰੀ ਮੁਕਤਸਰ ਸਾਹਿਬ, 22 ਜੂਨ : ਸ੍ਰੀ ਮੁਕਤਸਰ ਜ਼ਿਲ੍ਹੇ ‘ਚ ਦੋ ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਇਕ ਵਿਅਕਤੀ ਜ਼ਿਲ੍ਹੇ ਦੇ ਪਿੰਡ ਬਲੋਚ ਕੇਰਾ ਨਾਲ ਸਬੰਧਿਤ ਹੈ, ਜੋ ਪੁਲਿਸ ਮੁਲਾਜ਼ਮ ਹੈ ਅਤੇ ਸੰਗਰੂਰ ਵਿਖੇ ਤਾਇਨਾਤ ਹੈ, ਜਦੋਂ ਕਿ ਦੂਜਾ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਨਾਮਦੇਵ ਨਗਰ ਨਾਲ ਸਬੰਧਿਤ ਹੈ, ਜੋ ਦਿੱਲੀ ਤੋਂ ਵਾਪਿਸ ਆਇਆ ਸੀ।
ਦਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ ਹੁਣ ਕੁੱਲ ਕੇਸ 84 ਹੋ ਗਏ ਹਨ, ਜਿਨ੍ਹਾਂ ‘ਚੋਂ 72 ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਜ਼ਿਲ੍ਹੇ ‘ਚ 11 ਸਰਗਰਮ ਕੇਸ ਚੱਲ ਰਹੇ ਹਨ ਅਤੇ 1 ਸਰਗਰਮ ਮਾਮਲੇ ਦਾ ਇਲਾਜ ਜ਼ਿਲ੍ਹੇ ਤੋਂ ਬਾਹਰ ਹੋ ਰਿਹਾ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ ਜਾਂਚ ਲਈ ਭੇਜੇ ਗਏ ਟੈਸਟਾਂ ‘ਚੋਂ 308 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ ਹੁਣ 714 ਨਮੂਨੇ ਬਕਾਇਆ ਹਨ।