Punjab
ਸਬਜ਼ੀਆਂ ਦੇ ਰੇਟਾਂ ਨੇ ਕੱਢੀਆਂ ਕਸਰਾਂ, ਜਾਣੋ ਨਵੇਂ ਭਾਅ

ਪੰਜਾਬ ’ਚ ਇੱਕ ਪਾਸੇ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਹੁਣ ਦੂਜੇ ਪਾਸੇ ਮਹਿੰਗਾਈ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ। ਮਹਿੰਗਾਈ ਦੀ ਮਾਰ ਵੀ ਅਜਿਹੀਆਂ ਵਸਤੂਆਂ ’ਤੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ’ਤੇ ਪੈਂਦਾ ਹੈ। ਲੋਕ ਪਰੇਸ਼ਾਨ ਨੇ ਹੈਰਾਨ ਨੇ ਕਿਉਂਕਿ ਇਸ ਵੇਲੇ ਸਬਜ਼ੀ ਮਹਿੰਗੀ ਤੇ ਜੇਬ ਹਲਕੀ ਹੋ ਰਹੀ ਹੈ।
ਸਬਜ਼ੀ ਦੀਆਂ ਕੀਮਤਾਂ ਇਸ ਵੇਲੇ ਆਸਮਾਨ ਨੂੰ ਛੂਹ ਰਹੀਆਂ ਹਨ । ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ ’ਤੇ ਪੈ ਰਿਹਾ ਹੈ ਜੋ ਲੋਕ ਤਾਜ਼ਾ ਕਮਾ ਕੇ ਖਾਣ ਵਾਲੇ ਹਨ।
ਖੇਤਾਂ ਵਿਚ ਲੱਗੇ ਸਬਜ਼ੀ ਦੇ ਬੂਟੇ ਗਰਮੀ ਕਾਰਨ ਸੜ ਰਹੇ ਹਨ। ਇਸ ਕਾਰਨ ਹਰੀਆ ਸਬਜ਼ੀਆਂ ਦੇ ਭਾਅ ਦੋ ਗਣੇ ਹੋ ਗਏ ਹਨ। ਖੱਖੜੀ, ਵੰਗੇ, ਖੀਰੇ, ਟਮਾਟਰ, ਘੀਆ, ਤੋਰੀ, ਟੀਂਡੇ ਤੇ ਹੋਰ ਮੌਸਮੀ ਫਸਲਾ ਖਰਾਬ ਹੋ ਰਹੀਆਂ ਹਨ, ਜਿਸ ਕਾਰਨ ਬਾਜਾਰ ਵਿਚ ਸਬਜੀਆ ਦੀ ਕਿੰਲਤ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਹੁਣ ਮੰਡੀਆ ਵਿਚ ਭਾਅ 50 ਫੀਸਦੀ ਤੱਕ ਵੱਧ ਰਹੇ ਹਨ। ਸਬਜ਼ੀਆ ਦੀਆਂ ਵਧਦੀਆ ਕੀਮਤਾ ਕਾਰਨ ਘਰ ਦਾ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ।
ਜਾਣੋ ਸਬਜ਼ੀਆਂ ਭਾਅ
ਸਬਜ਼ੀ ਨਵਾਂ ਭਾਅ ਪੁਰਾਣਾ ਭਾਅ
ਸ਼ਿਮਲਾ ਮਿਰਚ 100 ਰੁਪਏ 40 ਰੁਪਏ
ਹਰੇ ਮਟਰ 120 ਰੁਪਏ 50 ਰੁਪਏ
ਗੋਭੀ 60 ਰੁਪਏ 20 ਰੁਪਏ
ਹਰਾ ਟਿੰਡਾ 100 ਰੁਪਏ 30 ਰੁਪਏ
ਕਰੇਲਾ 60 ਰੁਪਏ 30 ਰੁਪਏ
ਪਿਆਜ਼ 50 ਰੁਪਏ 25 ਰੁਪਏ
ਨਿੰਬੂ 200 ਰੁਪਏ 80 ਰੁਪਏ
ਖਰਬੂਜਾ 50 ਰੁਪਏ 20 ਰੁਪਏ