Punjab
ਸ਼ੋਅ ਦੌਰਾਨ ਮਸ਼ਹੂਰ ਦਿਲਜੀਤ ਦੋਸਾਂਝ ਨੇ ਟਾਟਾ ਰਤਨ ਦੀ ਕੀਤੀ ਤਾਰੀਫ਼
ਮਸ਼ਹੂਰ ਉਦਯੋਗਪਤੀ ਰਤਨ ਟਾਟਾ ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਗਏ। ਰਤਨ ਟਾਟਾ ਸਿਰਫ ਅਰਬਪਤੀ ਹੀ ਨਹੀਂ ਸਨ, ਸਗੋਂ ਉਹ ਵਿਅਕਤੀ ਵੀ ਸਨ, ਜਿਨ੍ਹਾਂ ਨੇ ਟਾਟਾ ਗਰੁੱਪ ਨਾਲ ਮਿਲ ਕੇ ਇਸ ਦੇਸ਼ ਅਤੇ ਇੱਥੋਂ ਦੇ ਕਰੋੜਾਂ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ। ਇਸ ਕਾਰਨ ਰਤਨ ਟਾਟਾ ਦੇ ਦੇਹਾਂਤ ਨਾਲ ਹਰ ਕੋਈ ਦੁਖੀ ਹੈ। ਵੱਡੇ ਵੱਡੇ ਨੇਤਾ, ਮੁੱਖ ਮੰਤਰੀ ਅਤੇ ਫ਼ਿਲਮ ਇੰਡਸਟਰੀ ਚੋਂ ਗਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਅਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ |
ਅੱਜ ਲਾਈਵ ਸ਼ੋਅ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਅਤੇ ਭਾਵੁਕ ਹੋ ਗਏ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹੋਏ ਭਾਵੁਕ
ਅੱਜ ਇੱਕ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ ਸਟੇਜ ਤੋਂ ਕਿਹਾ ਕਿ ਰਤਨ ਟਾਟਾ ਜੀ ਦਾ ਦਿਹਾਂਤ ਹੋ ਗਿਆ ਹੈ, ਉਨ੍ਹਾਂ ਨੂੰ ਸਾਡੀ ਦਿਲੋਂ ਸ਼ਰਧਾਂਜਲੀ ਹੈ। ਅੱਜ ਉਨ੍ਹਾਂ ਦਾ ਨਾਂ ਲੈਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਮਿਹਨਤ ਕੀਤੀ। ਰਤਨ ਟਾਟਾ ਨੇ ਹਮੇਸ਼ਾ ਸਖ਼ਤ ਮਿਹਨਤ ਕੀਤੀ। ਅੱਜ ਤੱਕ ਮੈਂ ਉਨ੍ਹਾਂ ਬਾਰੇ ਕਦੇ ਕਿਸੇ ਨੂੰ ਬੁਰਾ ਬੋਲਦੇ ਨਹੀਂ ਦੇਖਿਆ। ਉਨ੍ਹਾਂ ਨੇ ਆਪਣੇ ਜੀਵਨ ਵਿਚ ਹਮੇਸ਼ਾ ਸਖ਼ਤ ਮਿਹਨਤ ਕੀਤੀ ਅਤੇ ਚੰਗੇ ਕੰਮ ਕੀਤੇ ਅਤੇ ਕਈਆਂ ਲਈ ਕੰਮ ਆਏ ।
ਦਿਲਜੀਤ ਦੋਸਾਂਝ ਨੇ ਅੱਗੇ ਕਿਹਾ ਕਿ ਅੱਜ ਜੇਕਰ ਅਸੀਂ ਰਤਨ ਟਾਟਾ ਦੇ ਜੀਵਨ ਤੋਂ ਕੁਝ ਸਿੱਖ ਸਕਦੇ ਹਾਂ ਤਾਂ ਉਹ ਸਿਰਫ ਮਿਹਨਤ ਕਰਨਾ, ਚੰਗੀ ਤਰ੍ਹਾਂ ਸੋਚਣਾ, ਕਿਸੇ ਦੇ ਫਾਇਦੇਮੰਦ ਹੋਣਾ ਹੈ। ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਆਪਣਾ ਪੂਰਾ ਜੀਵਨ ਬੇਦਾਗ ਢੰਗ ਨਾਲ ਬਤੀਤ ਕੀਤਾ ਹੈ।