National
ਸਾਬਕਾ CM ਕੇਜਰੀਵਾਲ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਆਖੀਆਂ ਇਹ ਗੱਲਾਂ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਨਤਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਅਸਤੀਫਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਜਨਤਾ ਦੀ ਕਚਹਿਰੀ ‘ਚ ਜਾਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ ‘ਤੇ ਉਦੋਂ ਹੀ ਬੈਠਣਗੇ, ਜਦੋਂ ਜਨਤਾ ਉਨ੍ਹਾਂ ਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇਵੇਗੀ।
ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅੱਜ ਜੰਤਰ-ਮੰਤਰ ‘ਤੇ ਜਨਤਾ ਦੀ ਕਚਹਿਰੀ ‘ਚ ਪਹੁੰਚ ਗਏ ਹਨ। ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਕਚਹਿਰੀ ਨੂੰ ਸੰਬੋਧਨ ਕੀਤਾ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਕਚਹਿਰੀ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਅਸਤੀਫਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਜਨਤਾ ਦੀ ਕਚਹਿਰੀ ‘ਚ ਜਾਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ ‘ਤੇ ਉਦੋਂ ਹੀ ਬੈਠਣਗੇ, ਜਦੋਂ ਜਨਤਾ ਉਨ੍ਹਾਂ ਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇਵੇਗੀ।
ਅਰਵਿੰਦ ਕੇਜਰੀਵਾਲ ਨੇ ਕੀ ਕੁੱਝ ਕਿਹਾ
ਜਨਤਾ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਸਿਰਫ ਇੱਜ਼ਤ ਹੀ ਕਮਾਇਆ ਹੈ। ਅੱਜ ਜਦੋਂ ਮੈਂ ਅਸਤੀਫਾ ਦੇ ਦਿੱਤਾ ਹੈ, ਮੈਂ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕਰ ਦਿਆਂਗਾ, ਅੱਜ ਮੇਰੇ ਕੋਲ ਦਿੱਲੀ ਵਿੱਚ ਰਹਿਣ ਲਈ ਘਰ ਵੀ ਨਹੀਂ ਹੈ। ਮੈਂ ਦਸਾਂ ਸਾਲਾਂ ਵਿੱਚ ਸਿਰਫ਼ ਤੁਹਾਡੀਆਂ ਅਸੀਸਾਂ ਹੀ ਕਮਾਈਆਂ ਹਨ। ਮੈਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਮੈਂ ਭ੍ਰਿਸ਼ਟਾਚਾਰ ਕਰਨ ਨਹੀਂ ਆਇਆ, ਮੈਂ ਸੱਤਾ ਦਾ ਲਾਲਚੀ ਨਹੀਂ, ਮੈਂ ਮੁੱਖ ਮੰਤਰੀ ਦੀ ਕੁਰਸੀ ਦਾ ਭੁੱਖਾ ਨਹੀਂ, ਮੈਂ ਪੈਸਾ ਕਮਾਉਣ ਨਹੀਂ ਆਇਆ, ਜੇ ਮੈਂ ਪੈਸਾ ਕਮਾਉਣਾ ਹੁੰਦਾ ਤਾਂ ਮੈਂ ਇਨਕਮ ਟੈਕਸ ਵਿੱਚ ਕੰਮ ਕਰਦਾ, ਮੈਂ ਉਸ ਵਿੱਚ ਕਰੋੜਾਂ ਰੁਪਏ ਕਮਾ ਲੈਂਦਾ, ਪਰ ਅਸੀਂ ਤਾਂ ਦੇਸ਼ ਲਈ ਆਏ ਹਾਂ।