News
ਸਿਰ ‘ਤੇ ਲੋਹੇ ਦੀ ਗਰਿੱਲ ਡਿੱਗਣ ਨਾਲ 12 ਸਾਲਾਂ ਬੱਚੇ ਦੀ ਮੌਤ
MOHALI : ਮੋਹਾਲੀ ‘ਚ ਸੈਕਟਰ-80 ਦੇ ਪਿੰਡ ਮੌਲੀ ‘ਚ ਬਣ ਰਹੀ 6 ਮੰਜ਼ਿਲਾ ਇਮਾਰਤ ਤੋਂ ਲੋਹੇ ਦੀ ਗਰਿੱਲ ਗਲੀ ‘ਚ ਡਿੱਗ ਗਈ। ਜਿਸ ‘ਚ ਗਲੀ ‘ਚੋਂ ਲੰਘ ਰਹੇ 12 ਸਾਲਾ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਨਾਲ ਦੋ ਦੋਸਤ ਵੀ ਸਨ ਪਰ ਉਹ ਵਾਲ-ਵਾਲ ਬਚ ਗਏ। ਘਟਨਾ ਦੀ 14 ਸੈਕਿੰਡ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਉਹ ਆਪਣੇ ਦੋ ਦੋਸਤਾਂ ਨਾਲ ਜਾਂਦਾ ਨਜ਼ਰ ਆ ਰਿਹਾ ਹੈ।
ਆਸ਼ੀਸ ਤੋਂ ਇਲਾਵਾ ਇੱਕ ਔਰਤ ਵੀ ਗਲੀ ਵਿੱਚੋਂ ਲੰਘ ਰਹੀ ਸੀ। ਪਹਿਲਾਂ ਇੱਕ ਇੱਟ ਆ ਕੇ ਡਿੱਗੀ। ਇਸ ਤੋਂ ਬਾਅਦ ਲੋਹੇ ਦੀ ਗਰਿੱਲ ਸਿੱਧੀ ਬੱਚੇ ਦੇ ਸਿਰ ‘ਤੇ ਜਾ ਡਿੱਗੀ। ਜਿਵੇਂ ਹੀ ਉਸ ਦੇ ਸਿਰ ‘ਤੇ ਵੱਜਿਆ, ਉਹ ਜ਼ਮੀਨ ‘ਤੇ ਡਿੱਗ ਪਿਆ।
ਮ੍ਰਿਤਕ ਬੱਚੇ ਦੀ ਪਛਾਣ…
ਮ੍ਰਿਤਕ ਬੱਚੇ ਦੀ ਪਛਾਣ ਆਸ਼ੀਸ਼ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸੋਹਾਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 106 ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।