India
ਸੀਜ਼ਫਾਇਰ ਤੋਂ ਬਾਅਦ ਅੱਜ ਭਾਰਤ-ਪਾਕਿਸਤਾਨ ਦੇ DGMO ਦੀ ਮੀਟਿੰਗ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਿਹਾ ਤਣਾਅ ਹੁਣ ਖਤਮ ਹੋ ਗਿਆ ਹੈ। ਭਾਰਤ ਦੀ ਸਖ਼ਤ ਕਾਰਵਾਈ ਤੋਂ ਬਾਅਦ, ਪਾਕਿਸਤਾਨ ਵੱਲੋਂ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਗਿਆ। ਭਾਰਤ ਆਪਣੀਆਂ ਸ਼ਰਤਾਂ ‘ਤੇ ਜੰਗਬੰਦੀ ਲਈ ਸਹਿਮਤ ਹੋਇਆ। ਅੱਜ ਫਿਰ ਦੋਵਾਂ ਦੇਸ਼ਾਂ ਵਿਚਕਾਰ ਡੀਜੀਐਮਓ ਪੱਧਰ ‘ਤੇ ਗੱਲਬਾਤ ਹੋਵੇਗੀ। ਭਾਰਤ ਦੇ ਡੀਜੀਐਮਓ ਨੇ ਕਿਹਾ ਕਿ ਅਸੀਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਸੀਜ਼ਫਾਇਰ ਤੋਂ ਬਾਅਦ ਅੱਜ ਭਾਰਤ-ਪਾਕਿਸਤਾਨ ਦੇ DGMO ਦੀ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਦਾ ਸਮਾਂ ਦੁਪਹਿਰ 12 ਵਜੇ ਹੈ। ਇਸ ਮੀਟਿੰਗ ‘ਚ ਸਿਰਫ਼ ਦੋਨਾਂ ਦੇਸ਼ਾ ਦੇ DGMO ਗੱਲਬਾਤ ਕਰਨਗੇ ਕੋਈ ਤੀਜਾ ਦੇਸ਼ ਨਹੀਂ ਸ਼ਾਮਿਲ ਹੋਵੇਗਾ। ਭਾਰਤ ਵੱਲੋਂ ਲੈਫ਼ਟੀਲੈਂਟ ਰਾਜੀਵ ਘਈ ਅਤੇ ਪਾਕਿਸਤਾਨ ਵੱਲੋਂ ਮੇਜਰ ਜਨਰਲ ਕਾਸ਼ਿਫ਼ ਅਬਦੁੱਲਾ ਗੱਲਬਾਤ ਕਰਨਗੇ