Connect with us

Punjab

ਹਲਕਾ ਚੱਬੇਵਾਲ ‘ਚ ਗਰਜੇ CM ਭਗਵੰਤ ਮਾਨ

Published

on

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਹੁਸ਼ਿਆਰਪੁਰ ਵਿਖੇ ਅੱਜ ਪਿੰਡ ਜੀਆਂ ਵਿਚ ਡਾ. ਇਸ਼ਾਂਕ ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸੰਬੋਧਨ ਵਿਚ ਜਿੱਥੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ, ਉਥੇ ਹੀ ਉਨ੍ਹਾਂ ਕਾਂਗਰਸ ਅਤੇ ਭਾਜਪਾ ‘ਤੇ ਨਿਸ਼ਾਨੇ ਵਿੰਨ੍ਹਦਿਆਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਸ਼ਬਦੀ ਹਮਲੇ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਕੰਮਾਂ ਲਈ ਕਦੇ ਖਜ਼ਾਨਾ ਖਾਲੀ ਨਹੀਂ ਹੋਇਆ, ਬਸ ਇਨ੍ਹਾਂ ਦੀ ਨੀਅਤ ਸਾਫ਼ ਨਹੀਂ ਸੀ।
ਭਗਵੰਤ ਮਾਨ ਨੇ ਕਿਹਾ ਕਿ 20 ਨਵੰਬਰ ਨੂੰ ਪੰਜਾਬ ਵਿਚ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਮੈਂ ਚਾਰੋਂ ਹਲਕਿਆਂ ਵਿਚ ਗਿਆ ਹਾਂ। ਉਨ੍ਹਾਂ ਕਿਹਾ ਕਿ ਗਿੱਦੜਬਾਹਾ, ਬਰਨਾਲਾ ਵਿਚ ਗਏ ਹਾਂ ਤਾਂ ਸਾਰੇ ਪਾਸੇ ਲੋਕਾਂ ਵਿਚ ਇਹੀ ਮੁਕਾਬਲਾ ਚੱਲ ਰਿਹਾ ਹੈ ਕਿ ਕਿਹੜੇ ਪਿੰਡ ਵਿਚ ਸਰਕਾਰੀਆਂ ਨੌਕਰੀਆਂ ਕਿੰਨੀਆਂ ਮਿਲ ਗਈਆਂ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਬਿਨਾਂ ਕੱਟਾਂ ਤੋਂ ਹੁਣ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਥੋਂ ਤੱਕ ਕੀ ਥਰਮਲ ਪਲਾਂਟ ਵੀ ਖ਼ਰੀਦੇ ਜਾ ਰਹੇ ਹਨ। ਹੁਣ ਵੀ ਤਾਂ ਉਹੀ ਖੰਭੇ, ਉਹੀ ਤਾਰਾਂ ਹਨ। ਬਸ ਸਰਕਾਰਾਂ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨਾ ਕੋਈ ਸਕੂਲ ਬਣਾਇਆ ਗਿਆ, ਨਾ ਕੋਈ ਸਕੂਲ, ਕਾਲਜ ਅਤੇ ਨਾ ਸੜਕ ਬਣਾਈ ਗਈ ਅਤੇ ਜੋ ਸੜਕਾਂ ਬਣੀਆਂ ਹੋਈਆਂ ਸਨ, ਉਨ੍ਹਾਂ ‘ਤੇ ਟੋਲ ਪਲਾਜ਼ੇ ਲਗਾ ਦਿੱਤੇ ਗਏ। ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਫਿਰ ਸਰਕਾਰ ਦਾ ਖਜ਼ਾਨਾ ਖਾਲੀ ਕਿਵੇਂ ਰਿਹਾ। ਜਦੋਂ ਪੁੱਛੋ ਉਦੋਂ ਇਹੀ ਜਵਾਬ ਹੁੰਦਾ ਸੀ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ।
ਅਸੀਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਅਸੀਂ ਤੁਰਨ ਫਿਰਨ ਵਾਲੇ ਹਾਂ। ਸਾਡੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਖ਼ੁਦ ਦਿੱਲੀ ਦੀਆਂ ਗਲੀਆਂ ਦੇ ਕੁੰਡੇ ਥੜਕਾ ਕੇ ਜਿੱਤੇ ਹਨ। ਪਹਿਲਾਂ ਭਾਜਪਾ ਅਤੇ ਕਾਂਗਰਸ ਦੇ ਲੀਡਰ ਫੋਨਾਂ ‘ਤੇ ਹੀ ਜਿੱਤ ਜਾਂਦੇ ਸਨ। ਬਸ ਪਿੰਡਾਂ ਵਿਚ ਜਿਹੜੇ ਚੌਧਰੀ ਰੱਖੇ ਹੋਏ ਸਨ, ਉਨ੍ਹਾਂ ਨੂੰ ਪੈਸੇ ਕੇ ਲੋਕਾਂ ਕੋਲੋਂ ਵੋਟਾਂ ਹਾਸਲ ਕਰਵਾ ਲੈਂਦੇ ਸਨ। ਸਾਡੇ ਵੱਲ ਵੇਖ ਕੇ ਹੁਣ ਉਹ ਵੀ ਘਰਾਂ ਵਿਚੋਂ ਬਾਹਰ ਨਿਕਲਣ ਲੱਗੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੇ 30-40 ਹਜ਼ਾਰ ਦੇ ਫਰਕ ਨਾਲ ਹਾਰਨ ਦਾ ਦਾਅਵਾ ਵੀ ਕੀਤਾ ਗਿਆ।
ਇਸ ਦੌਰਾਨ ਭਗਵੰਤ ਮਾਨ ਐਲਾਨ ਕੀਤਾ ਕਿ ਹੁਸ਼ਿਆਰਪੁਰ ਵਿਚ ਇਕ ਆਯੁਰਵੈਦਿਕ ਕਾਲਜ ਬਣਾਇਆ ਜਾ ਰਿਹਾ ਹੈ। ਭਗਵੰਤ ਮਾਨ ਨੇ ਚੱਬੇਵਾਲ ਦੇ ਵਿਕਾਸ ਕੰਮਾਂ ਨੂੰ ਲੈ ਕੇ ਵਾਅਦਾ ਕਰਦੇ ਹੋਏ ਕਿਹਾ ਕਿ ਮੰਗਾਂ ਤੁਹਾਡੀਆਂ, ਕਾਗਜ਼ ਡਾ. ਇਸ਼ਾਂਕ ਚੱਬੇਵਾਲ ਦੇ ਤੇ ਦਸਤਖ਼ਤ ਮੇਰੇ ਹੋਣਗੇ। ਵਿਕਾਸ ਕਾਰਜ ਦਾ ਕੋਈ ਵੀ ਕੰਮ ਨਹੀਂ ਰੁਕੇਗਾ।