Connect with us

Punjab

BSF ਪੋਸਟ ਦੀ ਜ਼ਮੀਨ ਐਕਵਾਇਰ ਕਰਨ ‘ਚ 1.11 ਕਰੋੜ ਦਾ ਗਬਨ, ਵਿਜੀਲੈਂਸ ਨੇ ਪਟਵਾਰੀ ਨੂੰ ਕੀਤਾ ਕਾਬੂ

Published

on

ਵਿਜੀਲੈਂਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਬਾਰਡਰ ਆਊਟ ਪੋਸਟ (ਬੀਓਪੀ) ਨਿਊ ਮੁਹੰਮਦੀ ਵਾਲਾ ਦੀ ਉਸਾਰੀ ਲਈ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ 1.11 ਕਰੋੜ ਰੁਪਏ ਦੇ ਗਬਨ ਦੇ ਮਾਮਲੇ ਵਿੱਚ ਇੱਕ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਲ 2002-2012 ਵਿੱਚ ਨਿਊ ਮੁਹੰਮਦੀ ਵਾਲਾ ਵਿਖੇ ਬੀਐਸਐਫ ਦੀ ਚੌਕੀ ਬਣਾਉਣ ਲਈ 46 ਕਨਾਲ ਜ਼ਮੀਨ ਐਕੁਆਇਰ ਕੀਤੀ ਗਈ ਸੀ।

ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਮੱਲ ਹਲਕੇ ਦੇ ਪਟਵਾਰੀ ਬਲਕਾਰ ਸਿੰਘ ਨੇ ਫਿਰੋਜ਼ਪੁਰ ਦੇ ਬਿੱਲੂ ਸਿੰਘ ਅਤੇ ਤਰਨਤਾਰਨ ਦੇ ਅੰਮ੍ਰਿਤਬੀਰ ਸਿੰਘ ਨਾਲ ਮਿਲ ਕੇ 1 ਕਰੋੜ 11 ਲੱਖ 8 ਹਜ਼ਾਰ 236 ਰੁਪਏ ਦਾ ਗਬਨ ਕੀਤਾ ਸੀ। ਪਟਵਾਰੀ ਨੇ ਜ਼ਮੀਨ ਦਾ ਰਿਕਾਰਡ ਬਦਲ ਕੇ ਬਿੱਲੂ ਅਤੇ ਅੰਮ੍ਰਿਤਬੀਰ ਦੇ ਨਾਂ ਜ਼ਮੀਨ ਦੇ ਮਾਲਕਾਂ ਵਜੋਂ ਦਰਜ ਕਰਵਾ ਦਿੱਤੇ ਸਨ। ਫਰਜ਼ੀ ਰਿਕਾਰਡ ਦੇ ਆਧਾਰ ‘ਤੇ ਦੋਵਾਂ ਨੂੰ 55.54 ਲੱਖ ਰੁਪਏ ਦਾ ਮੁਆਵਜ਼ਾ ਵੀ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਜ਼ਮੀਨ ਦੇ ਨਾਲ ਲੱਗਦੀ 16 ਕਨਾਲ ਅਤੇ 16 ਮਰਲੇ ਨਿੱਜੀ ਜ਼ਮੀਨ ਵੀ ਐਕੁਆਇਰ ਕੀਤੀ ਗਈ ਸੀ। ਹੁਣ ਇਸ ਮਾਮਲੇ ‘ਚ ਕੁਝ ਹੋਰ ਅਧਿਕਾਰੀਆਂ ਖਿਲਾਫ ਕਾਰਵਾਈ ਹੋ ਸਕਦੀ ਹੈ।