Uncategorized
ਪੰਜਾਬ ਦਾ 1 ਹੋਰ ਟੋਲ ਪਲਾਜ਼ਾ ਹੋਇਆ ਬੰਦ
PUNJAB : ਸੂਬੇ ਅੰਦਰੋਂ ਲਗਾਤਾਰ ਇੱਕ ਇੱਕ ਕਰਕੇ ਕਈ ਸੜਕ ਉੱਪਰੋਂ ਟੋਲ ਪਲਾਜੇ ਬੰਦ ਹੋ ਰਹੇ ਹਨ । ਜਿਸ ਦਾ ਕਿ ਸਿੱਧਾ ਫਾਇਦਾ ਆਮ ਲੋਕਾਂ ਦੀ ਜੇਬ ਤੇ ਹੋ ਰਿਹਾ ਹੈ ਜੇਕਰ ਤਾਜ਼ਾ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਪਟਿਆਲਾ ਮੁੱਖ ਸੜਕ ਤੇ ਦੋ ਟੋਲ ਪਲਾਜ਼ੇ ਸਨ ਜਿਹੜਾ ਪਹਿਲਾ ਟੋਲ ਪਲਾਜ਼ਾ ਸੀ ਉਹ ਮਲੇਰਕੋਟਲਾ ਤੋਂ ਅਮਰਗੜ੍ਹ ਵਿਚਕਾਰ ਮੁਹਰਾਣਾ ਟੋਲ ਪਲਾਜ਼ਾ ਸੀ ਅਤੇ ਜੋ ਦੂਸਰਾ ਟੋਲ ਪਲਾਜ਼ਾ ਸੀ ਉਹ ਪਟਿਆਲੇ ਤੋਂ ਪਹਿਲਾਂ ਤੇ ਰੱਖੜਾ ਤੋਂ ਅੱਗੇ ਟੋਲ ਪਲਾਜ਼ਾ ਸੀ ਜੋ ਕਿ ਬੰਦ ਹੋ ਗਿਆ ਹੈ ।
ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਸੂਬੇ ਵਿਚ ਬੀਤੀ ਰਾਤ ਦੋ ਹੋਰ ਪ੍ਰਮੁੱਖ ਸੜਕਾਂ ਟੋਲ ਪਲਾਜ਼ਿਆਂ ਤੋਂ ਮੁਕਤ ਹੋ ਗਈਆਂ ਹਨ। ਸੂਚਨਾ ਮੁਤਾਬਕ ਮਿਆਦ ਖ਼ਤਮ ਹੋਣ ਕਾਰਨ ਪਟਿਆਲਾ-ਨਾਭਾ-ਲੁਧਿਆਣਾ ਮੁੱਖ ਸੜਕ ਪੂਰੀ ਤਰ੍ਹਾਂ ਟੋਲ ਫ਼ਰੀ ਹੋ ਗਿਆ ਹੈ। ਸੂਚਨਾ ਮੁਤਾਬਕ ਮਲੇਰਕੋਟਲਾ-ਨਾਭਾ-ਪਟਿਆਲਾ-ਅਮਰਗੜ੍ਹ ਰੋਡ ‘ਤੇ ਜੋ ਟੋਲ ਪਲਾਜ਼ਾ ਬੀਤੀ ਰਾਤ ਬੰਦ ਹੋਏ ਹੋਏ ਹਨ, ਉਨ੍ਹਾਂ ਵਿਚ ਪਿੰਡ ਮੋਹਰਾਣਾ ਅਤੇ ਕਲਿਆਣ ਦੇ ਟੋਲ ਪਲਾਜ਼ਾ ਸ਼ਾਮਲ ਹਨ।
ਇਸ ਤੋਂ ਪਹਿਲਾਂ ਵੀ ਇਸ ਰੋਡ ‘ਤੇ ਇਕਬਾਲਪੁਰਾ ਕੋਲ ਲੱਗਿਆ ਹੋਇਆ ਟੋਲ ਪਲਾਜ਼ਾ ਵੀ ਬੰਦ ਹੋ ਗਿਆ ਸੀ। ਇਹ ਟੋਲ ਪਲਾਜ਼ੇ ਬੰਦ ਹੋਣ ਨਾਲ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ, ਕਿਉਂਕਿ ਇੱਥੇ ਦੇ ਕੰਮ ਕਾਜ਼ ਲਈ ਆਉਣ ਜਾਣ ਵਾਲਿਆਂ ਨੂੰ ਹਰ ਰੋਜ਼ ਜੇਬ ਢਿੱਲੀਂ ਕਰਨੀ ਪੈਂਦੀ ਸੀ। ਜਿਕਰਯੋਗ ਹੈ ਕਿ ਕਰੀਬ ਸਵਾ ਦੋ ਸਾਲ ਪਹਿਲਾਂ ਹੋਂਦ ਵਿਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਸਰਕਾਰ ਦੌਰਾਨ ਟੋਲ ਪਲਾਜ਼ਿਆਂ ਦਾ ਬੰਦ ਹੋਣਾ ਲਗਾਤਾਰ ਜਾਰੀ ਹੈ। ਜਿਸਦੇ ਨਾਲ ਨਾ ਸਿਰਫ਼ ਲੋਕਾਂ ਦੇ ਕਰੋੜਾਂ ਰੁਪਇਆ ਦੀ ਬੱਚਤ ਹੋ ਰਹੀ ਹੈ, ਬਲਕਿ ਸਮੇਂ ਦੀ ਬੱਚਤ ਵੀ ਹੁੰਦੀ ਹੈ।