Punjab
ਪੈਰਿਸ ਓਲੰਪਿਕ ਲਈ ਭਾਰਤੀ ਹਾਕੀ ਟੀਮ ‘ਚ ਖੇਡਣਗੇ ਪੰਜਾਬ ਦੇ 10 ਖਿਡਾਰੀ, ਪੜ੍ਹੋ ਖਿਡਾਰੀਆਂ ਦੇ ਨਾਂ
ਥੋੜ੍ਹੇ ਦਿਨਾਂ ਤੱਕ ਪੈਰਿਸ ਓਲੰਪਿਕ 2024 ਦੀਆਂ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੀ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਦਰਅਸਲ ਇਸ ਮਹਾਕੁੰਭ ਲਈ ਖਿਡਾਰੀਆਂ ਦੀ ਚੋਣ ਹੋਣੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਦੀ ਚੋਣ ਹੋਈ ਹੈ ਇਸ ਵਿੱਚ ਪੰਜਾਬ ਦੇ ਕਰੀਬ 10 ਖਿਡਾਈਆਂ ਨੂੰ ਥਾਂ ਮਿਲੀ ਹੈ, ਜੋ ਕਿ ਪੈਰਿਸ ਓਲੰਪਿਕ ਵਿੱਚ ਭਾਗ ਲੈਣਗੇ।
ਪੰਜਾਬ ਦੇ ਕਿਹੜੇ ਕਿਹੜੇ ਹਾਕੀ ਖਿਡਾਰੀ ਪੈਰਿਸ ਓਲੰਪਿਕ ਵਿੱਚ ਲੈਣਗੇ ਭਾਗ-
ਮਿਡਫੀਲਡਰ ਮਨਦੀਪ ਸਿੰਘ, ਸੁਖਜੀਤ ਸਿੰਘ, ਮਿਡਫੀਲਡਰ ਮਨਪ੍ਰੀਤ ਸਿੰਘ, ਹਾਰਦਿਕ, ਅੰਮ੍ਰਿਤਸਰ ਤੋਂ ਹਰਮਨਪ੍ਰੀਤ ਸਿੰਘ (ਹਾਕੀ ਟੀਮ ਦੇ ਕਪਤਾਨ), ਮਿਡਫੀਲਡਰ ਗੁਰਜੰਟ ਸਿੰਘ, ਡਿਫੈਂਡਰ ਜਰਮਨਪ੍ਰੀਤ ਸਿੰਘ, ਮਿਡਫੀਲਡਰ ਸ਼ਮਸ਼ੇਰ ਸਿੰਘ, ਬਦਲਵੇਂ ਖਿਡਾਰੀ ਪਾਠਕ ਅਤੇ ਕਪੂਰਥਲਾ ਤੋਂ ਯੁਗਰਾਜ। ਇਹ 10 ਖਿਡਾਰੀ ਪੰਜਾਬ ਤੋਂ ਭਾਰਤੀ ਹਾਕੀ ਟੀਮ ਵਿੱਚ ਖੇਡ ਰਹੇ ਹਨ।
ਪਹਿਲਾ ਹਾਕੀ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਜਾਵੇਗਾ ਖੇਡਿਆ-
ਦੱਸ ਦੇਈਏ ਕਿ ਪੂਰੀ ਟੀਮ ਵਿੱਚ ਪੰਜਾਬ ਦੇ ਦਸ ਦੇ ਕਰੀਬ ਖਿਡਾਰੀ ਸ਼ਾਮਲ ਕੀਤੇ ਜਾ ਰਹੇ ਹਨ। ਪਰ ਇਸ ਵਾਰ ਹਾਕੀ ਦੇ ਵੱਡੇ ਨਾਮ ਵਰੁਣ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। 2024 ਓਲੰਪਿਕ ਦਾ ਪਹਿਲਾ ਹਾਕੀ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।
ਟੀਮ ਵਿੱਚ 16 ਖਿਡਾਰੀ ਤੇ 3 ਬਦਲਵੇਂ ਖਿਡਾਰੀ ਸ਼ਾਮਲ
ਇਹ ਵੀ ਪਤਾ ਲੱਗਿਆ ਹੈ ਕਿ ਪੈਰਿਸ ਓਲੰਪਿਕ ਲਈ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਇਸ ਵਿੱਚ 16 ਰੈਗੂਲਰ ਖਿਡਾਰੀ ਤੇ 3 ਬਦਲਵੇਂ ਖਿਡਾਰੀ ਸ਼ਾਮਲ ਹਨ।