Corona Virus
ਸ਼੍ਰੀ ਹਜ਼ੂਰ ਸਾਹਿਬ ਤੋਂ ਆਏ 108 ਸ਼ਰਧਾਲੂਆਂ ਨੂੰ ਰਾਧਾ ਸਵਾਮੀ ਸਤਸੰਗ ਘਰ ਰੱਖਿਆ ਗਿਆ

ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਮਦਦ ਨਾਲ ਸ਼੍ਰੀ ਹਜ਼ੂਰ ਸਾਹਿਬ ਚ ਫ਼ਸੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਂਦਾ ਜਾ ਰਿਹਾ ਹੈ। ਜਿਸ ਤਹਿਤ 108 ਸ਼ਰਧਾਲੂ ਗੁਰਦਸਪੂਰ ਪਹੁੰਚੇ, ਜਿਨ੍ਹਾਂ ਵਿੱਚੋਂ 42 ਗੁਰਦਸਪੂਰ ਜਿਲ੍ਹੇ ਨਾਲ ਸਬੰਧਤ ਹਨ ਅਤੇ ਬਾਕੀ ਹੋਰ ਜ਼ਿਲ੍ਹਿਆਂ ਨਾਲ। ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਧਾਰੀਵਾਲ ਦੇ ਸੁਚੇਤਗੜ੍ਹ ਰਾਧਾ ਸੁਆਮੀ ਸਤਸੰਗ ਘਰ ਵਿੱਚ ਵਿਚ ਰੱਖਿਆ ਗਿਆ ਹੈ। ਇਨ੍ਹਾਂ ਦਾ ਮੈਡੀਕਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਅਲੱਗ ਅਲੱਗ ਥਾਂ ‘ਤੇ ਭੇਜਿਆ ਜਾਵੇਗਾ।