Uncategorized
11 ਸਾਲਾ ਬੱਚੀ ਨਾਲ ਜਬਰ ਜ਼ਹਾਨ ਕਰ ਸਿਰ ਨੂੰ ਪੱਥਰ ਨਾਲ ਕੁਚਲ ਕੀਤੀ ਹੱਤਿਆ

11 ਸਾਲ ਦੀ ਉਮਰ ਆਖਿਰ ਕੀ ਹੁੰਦੀ ਹੈ। ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਹੁੰਦੀ ਨਾਲ ਹੀ ਉਹ ਮਾਸੂਮ ਹੁੰਦੇ ਹਨ। ਇਸ ਤਰ੍ਹਾਂ ਹੀ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ ਥਾਣਾ ਖੇਤਰ ‘ਚ ਇਕ 11 ਸਾਲ ਦੀ ਮਾਸੂਮ ਬੱਚੀ ਨਾਲ ਪਹਿਲਾ ਜਬਰ ਜ਼ਹਾਨ ਕੀਤਾ ਫਿਰ ਕਤਲ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇਰ ਰਾਤ ਨੂੰ ਮਿਲੀ। ਪੁਛਗਿੱਛ ਕਰਦੇ ਹੋਏ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਕਿ ਪੁਸ਼ਕਰ ਦੇ ਚੌਬੀਸ ਕੋਸੀਯ ਪਰਿਕ੍ਰਮਾ ਖੇਤਰ ਦੇ ਪਿੰਡ ਹੋਕਰਾ ‘ਚ 11 ਸਾਲ ਬੱਚੀ ਸੋਮਵਾਰ ਸਵੇਰੇ 10 ਵਜੇ ਬੱਕਰੀਆਂ ਚਰਾਉਣ ਨਿਕਲੀ ਤੇ ਸ਼ਾਮ ਤੱਕ ਘਰ ਵਾਪਿਸ ਨਹੀਂ ਆਈ। ਇਸ ਦੌਰਾਨ ਪਰਿਵਾਰ ਵਾਲੀਆਂ ਨੇ ਖੋਜ ਸ਼ੁਰੂ ਕੀਤੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਰਾਤ ਕਰੀਬ 12 ਵਜੇ ਪੁਸ਼ਕਰ ਖੇਤਰ ਦੇ ਖੋਰੀ ਪਿੰਡ ਨੇੜੇ ਬੈਜਨਾਥ ਦੀਆਂ ਪਹਾੜੀਆਂ ‘ਚ ਮਾਸੂਮ ਦੀ ਲਾਸ਼ ਮਿਲੀ, ਜਿਸ ਦੇ ਸਿਰ ‘ਤੇ ਪੱਥਰ ਮਾਰ ਕੇ ਕਤਲ ਕੀਤਾ ਜਾਣਾ ਪ੍ਰਤੀਤ ਹੋ ਰਿਹਾ ਹੈ। ਲਾਸ਼ ਹਸਪਤਾਲ ਪਹੁੰਚਾਈ ਗਈ ਹੈ। ਪੁਸ਼ਕਰ ਥਾਣਾ ਪੁਲਿਸ ਨੇ ਲਾਸ਼ ਦਾ ਮੰਗਲਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਪਰ ਇਸ ਤੋਂ ਪਹਿਲਾਂ ਗੁੱਸੇ ‘ਚ ਪਿੰਡ ਵਾਸੀਆਂ ਨੇ ਹਸਪਤਾਲ ਪਹੁੰਚ ਕੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਸ਼ਕਰ ਵਿਧਾਇਕ ਸੁਰੇਸ਼ ਰਾਵਤ ਵੀ ਹਸਪਤਾਲ ਪਹੁੰਚੇ ਤੇ ਪਿੰਡ ਵਾਸੀਆਂ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ‘ਚ ਪੁਲਿਸ ਦਲ ਨਿਕਲਿਆ ਹੈ। ਪਿੰਡ ਵਾਸੀ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।