Corona Virus
ਸਰਕਾਰ ਦੀ ਨਵੀਂ ਨੀਤੀ ਅਨੁਸਾਰ ਕਪੂਰਥਲਾ ਤੋਂ 13 ਕੋਰੋਨਾ ਮਰੀਜ਼ਾਂ ਨੂੰ ਭੇਜਿਆ ਗਿਆ ਘਰ

ਸੀਐਮ ਨੇ ਵੀਡੀਓ ਕਾਲ ਰਾਹੀਂ ਵਧਾਇਆ ਮਰੀਜ਼ਾਂ ਦਾ ਹੌਂਸਲਾ
ਰਾਣਾ ਗੁਰਜੀਤ ਸਿੰਘ ਨੇ ਜਸ਼ਨ ਮਨਾਉਂਦੇ ਹੋਏ ਕੋਰੋਨਾ ਮਰੀਜ਼ਾਂ ਨੂੰ ਕੀਤਾ ਰਵਾਨਾ
ਕਪੂਰਥਲਾ, 16 ਮਈ(ਜਗਜੀਤ ਧੰਜੂ): ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ ਕਪੂਰਥਲਾ ਤੋਂ 13 ਲੋਕਾਂ ਨੂੰ ਕੋਰੋਨਾ ਸੈਂਟਰ ਤੋਂ ਜਸ਼ਨ ਮਨਾਉਂਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਘਰ ਲਈ ਰਵਾਨਾ ਕੀਤਾ, ਜਦਕਿ ਉਨ੍ਹਾਂ ਵਿੱਚੋਂ 2 ਲੋਕ ਅਜੇ ਵੀ ਕੋਰੋਨਾ ਪਾਜ਼ੀਟਿਵ ਸਨ, ਪਰ ਨਵੀਂ ਨੀਤੀ ਤਹਿਤ ਹੁਣ ਉਹ ਘਰ ਵਿੱਚ ਹੀ ਆਈਸੋਲੇਟ ਕੀਤੇ ਜਾਣਗੇ। ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਇਨ੍ਹਾਂ ਮਰੀਜ਼ਾਂ ਨਾਲ ਵੀਡੀਓ ਕਾਲ ਕਰਕੇ ਗਲਬਾਤ ਕੀਤੀ ।

ਕੋਵਿਦ-19 ਦੇ ਮਰੀਜ਼ਾਂ ਦੀ ਗਿਣਤੀ, ਜਿੱਥੇ ਸੂਬੇ ਵਿੱਚ ਵਧ ਰਹੀ ਹੈ, ਉੱਥੇ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਦਾਖਲ ਕੀਤੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੋ ਏ ਸਿਮਟਮ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਛੁੱਟੀ ਦੇਣ ਦੇ ਹੁਕਮ ਦਿੱਤੇ ਗਏ ਹਨ। ਅੱਜ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਮੌਜੂਦ 13 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਜਿਸ ਵਿਚੋਂ 13 ਸਾਲ ਦੀ ਕੁੜੀ ਅਤੇ ਇੱਕ ਸਾਬਕਾ ਫ਼ੌਜੀ ਅਜੇ ਵੀ ਕੋਰੋਨਾ ਸਕਾਰਾਤਮਕ ਸਨ, ਪਰ ਉਹ ਵਿੱਚ ਕੋਰੋਨਾ ਦੇ ਕੋਈ ਸਿਮਟਮ ਦੇਖਣ ਨੂੰ ਨਹੀਂ ਮਿਲੇ, ਇਸ ਲਈ ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ ਉਨ੍ਹਾਂ ਨੂੰ ਘਰ ਭੇਜਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਘਰ ਰਵਾਨਾ ਕਰਦੇ ਸਮੇਂ ਵੱਡਾ ਜਸ਼ਨ ਮਨਾਉਂਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਘਰ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਬੈਠ ਕੇ ਖਾਣਾ ਖਾਧਾ, ਅਤੇ ਜਸ਼ਨ ਦੌਰਾਨ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਗਈਆਂ।

ਭਾਵੇਂ ਸਰਕਾਰ ਨੇ ਨਵੀਂ ਨੀਤੀ ਤਹਿਤ ਮਰੀਜ਼ਾਂ ਨੂੰ ਘਰ ਭੇਜਣਾ ਸ਼ੁਰੂ ਕਰ ਦਿੱਤੇ ਹਨ, ਪਰ ਇਸ ਚੱਕਰ ਵਿੱਚ ਪਾਜ਼ੇਟਿਵ ਮਰੀਜ਼ਾਂ ਨਾਲ ਬੈਠਣਾ ਅਤੇ ਏਨੇ ਸਾਰੇ ਲੋਕਾਂ ਨੂੰ ਇਕੱਠਾ ਕਰਨਾ ਅਤੇ ਸਮਾਜਿਕ ਦੂਰੀ ਭੁੱਲ ਜਾਣਾ ਸਮਝਦਾਰੀ ਵਾਲੀ ਗੱਲ ਨਹੀਂ ਹੈ।