National
ਦਿੱਲੀ ਪੁਲਿਸ ਦੀਆਂ 13 ਹਜ਼ਾਰ ਅਸਾਮੀਆਂ ਅਗਲੇ ਸਾਲ ਜਾਣਗੀਆਂ ਭਰੀਆਂ

25 ਅਕਤੂਬਰ 2023: ਜੁਲਾਈ 2024 ਤੱਕ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦੀਆਂ 13,013 ਅਸਾਮੀਆਂ ਭਰੀਆਂ ਜਾਣਗੀਆਂ। ਦਿੱਲੀ ਦੇ LG ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ 13,013 ਅਸਾਮੀਆਂ ਵਿੱਚੋਂ 3,521 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅਗਲੇ ਪੜਾਅ ‘ਤੇ ਪਹੁੰਚ ਗਈ ਹੈ। ਇਹ ਪੋਸਟ ਇਸ ਸਾਲ ਦਸੰਬਰ ਤੱਕ ਭਰੇ ਜਾਣ ਦੀ ਸੰਭਾਵਨਾ ਹੈ।
ਲਿਖਤੀ ਪ੍ਰੀਖਿਆ, ਸਰੀਰਕ ਪ੍ਰੀਖਿਆ ਅਤੇ ਟਾਈਪਿੰਗ ਟੈਸਟ ਕਰਵਾਏ ਗਏ ਹਨ। ਇਹ ਅਸਾਮੀਆਂ ਦਸੰਬਰ 2023 ਤੋਂ ਜੁਲਾਈ 2024 ਦਰਮਿਆਨ ਕਈ ਪੜਾਵਾਂ ਵਿੱਚ ਭਰੀਆਂ ਜਾਣਗੀਆਂ।