National
ਮੁੰਬਈ ‘ਚ ਹੋਰਡਿੰਗ ਡਿੱਗਣ ਕਾਰਨ ਹੁਣ ਤੱਕ 14 ਦੀ ਮੌਤ, 74 ਲੋਕ ਜ਼ਖਮੀ

MUMBAI : ਮੁੰਬਈ ‘ਚ ਬੀਤੀ ਰਾਤ (ਸੋਮਵਾਰ ) ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ |ਰਾਤ ਮੁੰਬਈ ‘ਚ ਜ਼ਿਆਦਾ ਹਨ੍ਹੇਰੀ ਚੱਲਣ ਕਾਰਨ ਹੋਰਡਿੰਗ ਡਿੱਗ ਗਿਆ | ਹੋਰਡਿੰਗ ਡਿੱਗਣ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਅਤੇ 74 ਲੋਕ ਜ਼ਖਮੀ ਹੋ ਗਏ ਹਨ|
ਕਿੱਥੇ ਵਾਪਰਿਆ ਹਾਦਸਾ….
ਇਹ ਹੋਰਡਿੰਗ ਲਗਭਗ 100 ਫੁੱਟ ਉੱਚਾ ਗੈਰ ਕਾਨੂੰਨੀ ਹੋਰਡਿੰਗ ਡਿੱਗ ਗਿਆ | ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬਿਲਬੋਰਡ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਬਣਾਇਆ ਗਿਆ ਸੀ।| ਇਹ ਹਾਦਸਾ ਮੁੰਬਈ ਦੇ ਘਾਟਕੋਪਰ ਖੇਤਰ ਦੇ ਛੇੜਾ ਨਗਰ ਜੰਕਸ਼ਨ ‘ਤੇ ਇਕ ਪੈਟਰੋਲ ਪੰਪ ਕੋਲ ਵਾਪਰੀ ਹੈ|
ਬਚਾਅ ਲਈ ਮੌਕੇ ‘ਤੇ ਪਹੁੰਚੀਆਂ NDRF ਟੀਮਾਂ….
ਇਸ ਹਾਦਸੇ ਤੋਂ ਬਾਅਦ ਤੁਰੰਤ ਬਚਾਅ ਕਾਰਜ ਦੇ ਲਈ NDRF ਦੀਆਂ ਟੀਮਾਂ ਪਹੁੰਚੀਆਂ | NDRF ਨੇ ਹੋਰਡਿੰਗ ਹੇਠਾਂ ਫਸੇ ਲੋਕਾਂ ਨੂੰ ਕੱਢਣ ਲਈ ਰਾਤ ਭਰ ਬਚਾਅ ਕਾਰਜ ਕੀਤੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੋਰਡਿੰਗ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਹੀ ਲਗਾਏ ਗਏ ਸੀ |
BMC ਨੇ ਹੋਰਡਿੰਗ ਲਗਾਉਣ ਵਾਲੀ ਏਜੰਸੀ ਦੇ ਖਿਲਾਫ ਦਰਜ ਕੀਤੀ FIR….
ਬੀਐਮਸੀ ਦੇ ਮੁਤਾਬਕ , ਉਸ ਸਥਾਨ ‘ਤੇ ਚਾਰ ਹੋਰਡਿੰਗ ਸਨ ਅਤੇ ਉਨ੍ਹਾਂ ਸਾਰਿਆਂ ਨੂੰ ਪੁਲਿਸ ਕਮਿਸ਼ਨਰ (ਮੁੰਬਈ ਰੇਲਵੇ) ਲਈ ਏਸੀਪੀ (ਪ੍ਰਸ਼ਾਸਨ) ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਬੀਐਮਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਹੋਰਡਿੰਗ ਲਗਾਉਣ ਤੋਂ ਪਹਿਲਾਂ ਏਜੰਸੀ/ਰੇਲਵੇ ਦੁਆਰਾ ਕੋਈ ਇਜਾਜ਼ਤ/ਐਨਓਸੀ ਨਹੀਂ ਲਈ ਗਈ ਸੀ।’
ਇਹ ਹਾਦਸੇ ਤੋਂ ਬੀਐਮਸੀ ( ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ) ਨੇ ਹੋਰਡਿੰਗ ਬਣਾਉਣ ਵਾਲੀ ਏਜੰਸੀ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ| । ਬੀਐਮਸੀ ਨੇ ਕਿਹਾ ਹੈ ਕਿ ਉਸ ਦੀ ਤਰਫੋਂ ਵੱਧ ਤੋਂ ਵੱਧ 40 x 40 ਵਰਗ ਫੁੱਟ ਦੇ ਹੋਰਡਿੰਗ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ, ਡਿੱਗਣ ਵਾਲੇ ਹੋਰਡਿੰਗ ਦਾ ਆਕਾਰ 120 x 120 ਵਰਗ ਫੁੱਟ ਸੀ। BMC ਨੇ ਏਜੰਸੀ ਨੂੰ ਗੈਰ-ਇਜਾਜ਼ਤ ਦੇ ਕਾਰਨ ਤੁਰੰਤ ਪ੍ਰਭਾਵ ਨਾਲ ਆਪਣੇ ਸਾਰੇ ਹੋਰਡਿੰਗ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ।
CM ਏਕਨਾਥ ਸ਼ਿੰਦੇ ਨੇ ਮੁਆਵਜੇ ਦਾ ਕੀਤਾ ਐਲਾਨ..
ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮਰਨ ਵਾਲਿਆਂ ਦੇ ਪਰਿਵਾਰ ਲਈ 5-5 ਲੱਖ ਦੇ ਮੁਆਵਜੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਇਲਾਜ ਦਾ ਖ਼ਰਚਾ ਵੀ ਸਰਕਾਰ ਚੁੱਕੇਗੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਤਾਇਆ ਦੁੱਖ….
ਇਸ ਵੱਡੇ ਹਾਦਸੇ ’ਤੇ ਦੁਖ ਜਤਾਉਂਦਿਆਂ ਭਾਰਤੀ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਮੇਰੀ ਹਮਦਰਦੀ ਜਾਨਾਂ ਗੁਆ ਚੁੱਕੇ ਲੋਕਾਂ ਦੇ ਪਰਿਵਾਰਾਂ ਨਾਲ ਹੈ ਤੇ ਮੈਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਦੁਆ ਕਰਦੀ ਹਾਂ।