Punjab
20 ਦਿਨਾਂ ‘ਚ ਹੋਏ ਪੁਲਿਸ ‘ਤੇ ਗੈਂਗਸਟਰਾਂ ਵਿਚਾਲੇ 14 ਮੁਕਾਬਲੇ
25 ਦਸੰਬਰ 2023: ਲਗਾਤਾਰ ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਵਿਚਾਲੇ ਮੁਕਾਬਲੇ ਹੋ ਰਹੇ ਹਨ| ਜਿਸ ਵਿੱਚ ਪੁਲਿਸ ਲੁਧਿਆਣਾ, ਮਾਨਸਾ, ਪਟਿਆਲਾ ਅਤੇ ਮੁਹਾਲੀ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਖ਼ਤਮ ਕਰਨ ਵਿੱਚ ਰੁੱਝੀ ਹੋਈ ਹੈ। ਪੁਲਿਸ ਦੀ ਗੋਲੀਬਾਰੀ ਨਾਲ ਗੈਂਗਸਟਰਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ‘ਚ ਖਤਰਨਾਕ ਗੈਂਗਸਟਰਾਂ ਦਾ ਨੈੱਟਵਰਕ ਟੁੱਟਣਾ ਸ਼ੁਰੂ ਹੋ ਗਿਆ ਹੈ। 14 ਮੁਕਾਬਲਿਆਂ ਵਿੱਚ ਹੁਣ ਤੱਕ ਤਿੰਨ ਗੈਂਗਸਟਰ ਮਾਰੇ ਗਏ ਹਨ ਅਤੇ 10 ਦੇ ਕਰੀਬ ਗੈਂਗ ਸਟਰਾਂ ਨੂੰ ਗੋਲੀਆਂ ਲੱਗੀਆਂ ਹਨ।