Connect with us

Punjab

ਪਟਿਆਲਾ ਜ਼ਿਲ੍ਹੇ ਦੇ 15 ਸਕੂਲਾਂ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਸਨਮਾਨਤ

Published

on

ਪਟਿਆਲਾ: ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ‘ਸਵੱਛ ਭਾਰਤ ਸਵੱਛ ਵਿਦਿਆਲਿਆ’ ‘ਚ ਜੇਤੂ ਰਹੇ ਪਟਿਆਲਾ ਜ਼ਿਲ੍ਹੇ ਦੇ 15 ਸਕੂਲਾਂ ਨੂੰ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੁਰਸਕਾਰ ਦੇਕੇ ਸਨਮਾਨਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।

ਸਨਮਾਨ ਸਮਾਰੋਹ ਮੌਕੇ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਕੂਲ ਸਾਡੀ ਆਉਣ ਵਾਲੀ ਪੀੜੀ ਅਤੇ ਦੇਸ਼ ਦਾ ਭਵਿੱਖ ਬਣਾਉਂਦੇ ਹਨ ਤੇ ਜੇਕਰ ਸਾਡੇ ਸਕੂਲ ਵਿੱਦਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਵੱਛਤਾ ਦਾ ਸੁਨੇਹਾ ਦਿੰਦੇ ਹਨ ਅਤੇ ਸਕੂਲ ਅਧਿਆਪਕ ਆਪ ਸਵੱਛਤਾ ‘ਚ ਮੋਹਰੀ ਭੂਮਿਕਾ ਨਿਭਾਅ ਕੇ ਸਕੂਲ ਨੂੰ ਸਵੱਛ ਬਣਾਉਂਦੇ ਹਨ ਤਾਂ ਇਹ ਗਤੀਵਿਧੀ ਵਿਦਿਆਰਥੀਆਂ ‘ਤੇ ਉਸਾਰੂ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਸਵੱਛਤਾ ਮੁਹਿੰਮ ‘ਚ ਪੁਰਸਕਾਰ ਜੇਤੂ ਸਕੂਲਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਹੋਰਨਾਂ ਸਕੂਲਾਂ ਨੂੰ ਵੀ ਸਵੱਛਤਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਿੰਦਰ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮਨਵਿੰਦਰ ਕੌਰ ਭੁੱਲਰ ਦੇ ਮਾਰਗ ਦਰਸ਼ਨ ਹੇਠ ਸਵੱਛ ਵਿਦਿਆਲਿਆ ਪੁਰਸਕਾਰ 2021-22 ਤਹਿਤ ਪਟਿਆਲਾ ਜ਼ਿਲ੍ਹੇ ਦੇ 15 ਪ੍ਰਾਇਮਰੀ, ਸੈਕੰਡਰੀ, ਪ੍ਰਾਈਵੇਟ, ਏਡਡ ਸਕੂਲਾਂ ਨੂੰ ਓਵਰਆਲ ਕੈਟਾਗਰੀ ਅਤੇ ਸਬ ਕੈਟਾਗਰੀ ਦੇ ਜ਼ਿਲ੍ਹਾ ਪੱਧਰ ‘ਤੇ ਅੱਜ 33 ਅਵਾਰਡ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜੇਤੂ ਸਕੂਲਾਂ ‘ਚ ਸ.ਸ.ਸ ਸਕੂਲ ਮਾਡਲ ਟਾਊਨ, ਸ.ਸ.ਸ ਸਕੂਲ ਮਲਟੀਪਰਪਜ਼, ਸ.ਸ.ਸ ਸਕੂਲ ਅਰਨੋ, ਸਰਕਾਰੀ ਹਾਈ ਸਕੂਲ ਥੂਹੀ, ਡੀ.ਏ.ਵੀ ਪਬਲਿਕ ਸਕੂਲ ਸਮਾਣਾ, ਸਰਕਾਰੀ ਮਿਡਲ ਸਕੂਲ ਜਨਸੂਆ, ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ, ਸਰਕਾਰੀ ਐਲੀਮੈਂਟਰੀ ਸਕੂਲ ਦੁਲਬਾ, ਸਰਕਾਰੀ ਐਲੀਮੈਂਟਰੀ ਸਕੂਲ ਇੰਦਰਪੁਰਾ, ਸਰਕਾਰੀ ਐਲੀਮੈਂਟਰੀ ਸਕੂਲ ਪ੍ਰਤਾਪਨਗਰ, ਸਰਕਾਰੀ ਐਲੀਮੈਂਟਰੀ ਸਕੂਲ ਵਜ਼ੀਦਪੁਰ, ਸਰਕਾਰੀ ਐਲੀਮੈਂਟਰੀ ਸਕੂਲ ਸੂਰਜਗੜ੍ਹ, ਸ.ਸ.ਸ ਸਕੂਲ ਪੰਜੋਲਾ, ਸ.ਸ.ਸ ਸਕੂਲ ਪਬਰੀ, ਐਨ.ਈ.ਈ.ਵੀ ਡੀ.ਐਮ.ਡਬਲਿਯੂ ਪਬਲਿਕ ਸਕੂਲ ਪਟਿਆਲਾ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਮਨਵਿੰਦਰ ਕੌਰ ਭੁੱਲਰ ਤੋਂ ਅਵਾਰਡ ਪ੍ਰਾਪਤ ਕੀਤੇ।

ਇਸ ਮੌਕੇ ਸਵੱਛ ਵਿਦਿਆਲਿਆ ਪੁਰਸਕਾਰ ਦੇ ਜ਼ਿਲ੍ਹਾ ਨੋਡਲ ਇੰਚਾਰਜ ਡਾ. ਨਰਿੰਦਰ ਸਿੰਘ (ਸਹਾਇਕ ਜ਼ਿਲ੍ਹਾ ਕੋਆਰਡੀਨੇਟਰ), ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪਟਿਆਲਾ, ਜਗਮੀਤ ਸਿੰਘ ਹੈਡ ਮਾਸਟਰ ਅਤੇ ਸਮੂਹ ਬੀ.ਪੀ.ਈ.ਓਜ਼ ਮੌਜੂਦ ਸਨ।