Punjab
ਘਰ ਦੀ ਛੱਤ ਤੋਂ ਪਾਣੀ ਵਾਲੀ ਟੈਂਕੀ ਚੋ ਮਿਲੀ 1500 ਲੀਟਰ ਲਾਹਣ , ਘਰ ਦੀ ਛੱਤ ਤੇ ਬਣਾਈ ਸੀ ਸ਼ਰਾਬ ਦੀ ਫੈਕਟਰੀ

ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਜਿਲਾ ਵਲੋਂ ਇਕ ਜੋਇੰਟ ਰੈਡ ਅਪਰੇਸ਼ਨ ਦੇ ਚਲਦੇ ਡੇਰਾ ਬਾਬਾ ਨਾਨਕ ਦੇ ਇਕ ਪਿੰਡ ਚ ਘਰ ਦੀ ਛੱਤ ਤੇ ਬਣਾਈ ਦੇਸੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ , ਉਥੇ ਹੀ ਘਰ ਦੀ ਛੱਤ ਤੇ ਲੱਗੀ ਪਾਣੀ ਦੀ ਟੇਕੀ ਚੋ ਅਤੇ ਡਰਾਮਾਂ ਚੋ ਕਰੀਬ 1500 ਲਿਟਰ ਲਾਹਣ ਬਰਾਮਦ ਕੀਤੀ ਗਈ ਜਿਸ ਤੋਂ ਹਜਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਵੱਡੀ ਮਾਤਰਾ ਚ ਤਿਆਰ ਦੇਸੀ ਸ਼ਰਾਬ ਅਤੇ ਭੱਠੀਆਂ ਵੀ ਮੌਕੇ ਤੋਂ ਜਬਤ ਕੀਤੀਆਂ ਗਈਆਂ ਅਤੇ ਘਰ ਦੇ ਮਾਲਕ ਅਰਜੁਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ
ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਪ੍ਰੈਸ਼ਰ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਦੀ ਵਿਭਾਗ ਦੀ ਟੀਮ ਨੂੰ ਇਕ ਵਿਸ਼ੇਸ ਜਾਣਕਾਰੀ ਸੀ ਅਤੇ ਉਸਦੇ ਚਲਦੇ ਉਹਨਾਂ ਦੇ ਵਿਭਾਗ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਕੋਟਲੀ ਵਾਰੀਆ ਵਿਖੇ ਰੈਡ ਕੀਤਾ ਤਾ ਅਰਜੁਨ ਸਿੰਘ ਦੇ ਘਰ ਦੀ ਛੱਤ ਤੇ ਪੂਰੀ ਦੇਸੀ ਸ਼ਰਾਬ ਬਣਾਉਣ ਦੀ ਫੈਕਟਰੀ ਪਾਈ ਗਈ ਜਿਸ ਚ ਖਾਸ ਇਹ ਇਸ ਕਿ ਜੋ ਘਰ ਦੀ ਛੱਤ ਤੇ ਪਾਣੀ ਦੀ ਟੈਂਕੀ ਸੀ
ਉਸ ਚ ਹਜਾਰਾਂ ਲੀਟਰ ਲਾਹਣ ਸੀ ਅਤੇ ਅਨੇਕਾਂ ਲੋਹੇ ਦੇ ਦਰਮ ਅਤੇ ਹੋਰ ਸਾਮਾਨ ਬਰਾਮਦ ਕੀਤਾ ਉਥੇ ਹੀ ਮੌਕੇ ਤੇ ਅਰਜੁਨ ਸਿੰਘ ਨੂੰ ਗ੍ਰਿਫਤਾਰ ਕਰ ਕਰੀਬ 1500 ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਤੋਂ ਹਜਾਰਾਂ ਲੀਟਰ ਦੇਸੀ ਸ਼ਰਾਬ ਤਿਆਰ ਹੋਣੀ ਸੀ ਅਤੇ ਵੱਡੀ ਮਾਤਰਾ ਚ ਤਿਆਰ ਦੇਸੀ ਸ਼ਰਾਬ ਵੀ ਜਬਤ ਕੀਤੀ ਗਈ |