Connect with us

News

ਅਚਨਚੇਤ ਚੈਕਿੰਗ ਦੌਰਾਨ 167.50 ਕੁਇੰਟਲ ਫਲ ਤੇ ਸਬਜੀਆਂ ਨੂੰ ਮੌਕੇ ‘ਤੇ ਕੀਤਾ ਨਸ਼ਟ

Published

on

ਚੰਡੀਗੜ੍ਹ, 7 ਮਾਰਚ: ਪੰਜਾਬ ਮਿਸ਼ਨ ਤੰਦਰੁਸਤ ਦੇ ਡਾਇਰਕੈਟਰ ਕਾਹਨ ਸਿੰਘ ਪੰਨੂੰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 73 ਫਲ ਅਤੇ ਸਬਜੀ ਮੰਡੀਆਂ ਦੀ ਡਵੀਜ਼ਨ ਪੱਧਰ, ਜ਼ਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੁੱਲ ਫਲ ਸਬਜ਼ੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨ੍ਹਾਂ ਨੂੰ ਮੌਕੇ ਤੇ ਜਬਤ ਕੀਤਾ ਗਿਆ। ਚੈਕਿੰਗ ਟੀਮਾਂ ਵੱਲੋਂ ਮੌਕੇ ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਵੀ ਕੀਤਾ ਗਿਆ ਅਤੇ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ।

ਪੜਤਾਲ ਦੌਰਾਨ 167.50 ਕੁਇੰਟਲ ਫਲ ਤੇ ਸਬਜੀਆਂ, ਜੋ ਕਿ ਖਾਣ ਯੋਗ ਨਹੀਂ ਸਨ, ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ ਤੇ ਸਰਹਿੰਦ ਵਿਖੇ 0.80 ਕੁਇੰਟਲ ਫਲ ਸਬਜੀਆਂ, ਬਸੀ ਪਠਾਣਾ ਵਿਖੇ 0.70 ਕੁਇੰਟਲ ਸਬਜੀਆਂ, ਪਟਿਆਲਾ ਵਿਖੇ 1.44 ਕੁਇੰਟਲ ਫਲ ਸਬਜੀਆਂ, ਭਵਾਨੀਗੜ• ਵਿਖੇ 0.90 ਕੁਇੰਟਲ ਸਬਜੀਆਂ, ਖਰੜ ਵਿਖੇ 2.30 ਕੁਇੰਟਲ ਫਲ ਸਬਜੀਆਂ, ਸੁਨਾਮ ਵਿਖੇ 1.10 ਕੁਇੰਟਲ ਫਲ ਸਬਜੀਆਂ, ਬਠਿੰਡਾ ਵਿਖੇ 0.70 ਕੁਇੰਟਲ ਫਲ, ਕੋਟਕਪੁਰਾ ਵਿਖੇ 0.92 ਕੁਇੰਟਲ ਫਲ ਸਬਜੀਆਂ, ਫਿਰੋਜ਼ਪੁਰ ਵਿਖੇ 3.85 ਕੁਇੰਟਲ ਫਲ ਸਬਜੀਆਂ, ਮਾਨਸਾ ਵਿਖੇ 4.64 ਕੁਇੰਟਲ ਫਲ ਸਬਜੀਆਂ, ਹੁਸ਼ਿਆਰਪੁਰ 10.20 ਕੁਇੰਟਲ ਫਲ ਸਬਜੀਆਂ, ਜਗਰਾਓਂ ਵਿਖੇ 94.00 ਕੁਇੰਟਲ ਫਲ ਸਬਜੀਆਂ, ਲੁਧਿਆਣਾ ਵਿਖੇ 16.00 ਕੁਇੰਟਲ ਫਲ ਸਬਜੀਆਂ, ਰੂਪਨਗਰ ਵਿਖੇ 1.10 ਕੁਇੰਟਲ ਸਬਜੀਆਂ, ਗੁਰਦਾਸਪੁਰ ਵਿਖੇ 1.70 ਕੁਇੰਟਲ ਫਲ ਸਬਜੀਆਂ, ਬਟਾਲਾ ਵਖੇ 1.55 ਕੁਇੰਟਲ ਫਲ ਸਬਜੀਆਂ, ਪਠਾਨਕੋਟ ਵਿਖੇ 7.90 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ।

ਪੰਨੂੰ ਨੇ ਦੱਸਿਆ ਕਿ ਹੁਣ ਫਲਾਂ ਨੂੰ ਕੇਵਲ ਐਥਲੀਨ ਗੈਸ ਨਾਲ ਹੀ ਪਕਾਇਆ ਜਾਂਦਾ ਹੈ ਜਿਸ ਵਿੱਚ ਇਹ ਗੈਸ ਐਥਾਫੋਨ ਦੀਆਂ ਪੁੜੀਆਂ, ਐਥਲੀਨ ਦੇ ਮਿਨੀ ਸਿਲੰਡਰ ਅਤੇ ਰਾਇਪਨਿੰਗ ਚੈਂਬਰਾਂ ਵਿੱਚ ਐਥਲੀਨ ਜਨਰੇਟਰ ਰਾਹੀਂ ਐਥਲੀਨ ਗੈਸ ਨਾਲ ਹੀ ਫਲਾਂ ਨੂੰ ਪਕਾਇਆ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਥਲੀਨ ਦੀ ਸਹੀ ਮਾਤਰਾ ਭਾਵ 100 ਪੀ.ਪੀ.ਐਮ. ਨਾਲ 24 ਘੰਟੇ ਗੈਸ ਦੇਣ ਨਾਲ ਹੀ ਫਲਾਂ ਨੂੰ ਪਕਾਇਆ ਜਾਣਾ ਵਿਗਿਆਨਕ ਤਰੀਕਾ ਹੈ।