Connect with us

Corona Virus

ਕੋਵਿਡ ਟੈਸਟਿੰਗ ’ਚ 7165 ਪੁਲਿਸ ਕਰਮਚਾਰੀਆਂ ’ਚੋਂ 17 ਕਰਮਚਾਰੀਆਂ ਦੇ ਟੈਸਟ ਪਾਏ ਗਏ ਪਾਜ਼ੇਟਿਵ

Published

on

ਚੰਡੀਗੜ੍ਹ, 13 ਜੂਨ : ਸੂਬੇ ਵਿਚ ਕਰਫਿਊ ’ਚ ਢਿੱਲ ਦੇਣ ਬਾਅਦ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਡੀਜੀਪੀ ਦਿਨਕਰਗੁਪਤਾ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਇਕ ਵਿਸ਼ੇਸ਼ ਆਰਟੀ-ਪੀਸੀਆਰ ਕੋਵਿਡ ਟੈਸਟਿੰਗ ਮੁਹਿੰਮ ਦੇ ਇਕ ਹਿੱਸੇ ਵਜੋਂ, ਪੁਲਿਸ ਥਾਣਿਆਂ ਅਤੇ ਮੋਹਰਲੀ ਕਤਾਰ ‘ਤੇਤਾਇਨਾਤ 7165 ਪੁਲਿਸ ਕਰਮਚਾਰੀਆਂ ਵਿੱਚੋਂ  17 ਕਰਮਚਾਰੀਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ। ਸੂਬਾ ਪੱਧਰੀ ਕਰਫਿਊ/ਤਾਲਾਬੰਦੀ ਦੌਰਾਨ ਪਿਛਲੇ 3 ਮਹੀਨਿਆਂ ਤੋਂ ਲਗਭਗ 48000 ਪੰਜਾਬ ਪੁਲਿਸ ਮੁਲਾਜ਼ਮ 24/7 ਮੋਹਰਲੀ ਕਤਾਰ ‘ਤੇ ਕੰਮ ਕਰ ਰਹੇ ਹਨ। 

ਸ੍ਰੀ ਗੁਪਤਾ ਨੇ ਕਿਹਾ ਕਿ ਸੂਬੇ ਦੇ ਔਸਤਨ 2% ਪਾਜ਼ੇਟਿਵ ਮਾਮਲਿਆਂ ਦੀ ਤੁਲਨਾ ਵਿਚ ਪੁਲਿਸ ਫੋਰਸ ਦੇ ਕੁੱਲ ਨਮੂਨਿਆਂ ਦੇ ਲਗਭਗ 0.9% ਮਾਮਲੇ ਪਾਜ਼ੇਟਿਵਪਾਏ ਗਏ ਹਨ। ਉਹਨਾਂ ਅੱਗੇ ਦੱਸਿਆ ਕਿ ਸੂਬੇ ਦੀ ਆਮ ਜਨਸੰਖਿਆ ਦੀ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਨਾਗਰਿਕਾਂ ਦਾ ਟੈਸਟ ਆਮ ਤੌਰ ‘ਤੇ ਲੱਛਣ ਵਾਲੇਵਿਅਕਤੀਆਂ ਜਾਂ ਉਨ੍ਹਾਂ ਦੇ ਮੁੱਢਲੇ ਜਾਂ ਹੋਰ ਸੰਪਰਕਾਂ ਕਾਰਨ ਕੀਤਾ ਜਾਂਦਾ ਹੈ, ਇਸ ਦੇ ਉਲਟ, ਪੰਜਾਬ ਪੁਲਿਸ ਦੇ ਕਰਮਚਾਰੀਆਂ ਦੇ ਨਮੂਨੇ ਬੇਤਰਤੀਬੇ ਢੰਗ ਨਾਲਲਏ ਗਏ। 

ਡੀਜੀਪੀ ਨੇ ਦੱਸਿਆ ਕਿ 17 ਸਕਾਰਾਤਮਕ ਮਾਮਲਿਆਂ ਵਿੱਚੋਂ 14 ਜ਼ਿਲ੍ਹਾ ਪੁਲਿਸ ਨਾਲ ਸਬੰਧਤ ਹਨ, 2 (ਇੱਕ ਰਸੋਈਏ ਸਮੇਤ) ਸਟੇਟ ਆਰਮਡ ਪੁਲਿਸ/ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਅਤੇ ਇੱਕ ਪੰਜਾਬ ਹੋਮ ਗਾਰਡਜ਼ (ਪੀਐਚਜੀ) ਦੇ ਹਨ। ਉਹਨਾਂ ਅੱਗੇ ਕਿਹਾ ਕਿ ਸੰਗਰੂਰ ਵਿੱਚ ਸਭ ਤੋਂ ਵੱਧਸਕਾਰਾਤਮਕ ਕੇਸ ਸਾਹਮਣੇ ਆਏ ਹਨ।

ਸ੍ਰੀ ਗੁਪਤਾ ਨੇ ਕਿਹਾ ਕਿ 12 ਜੂਨ ਤੱਕ ਇਕੱਠੇ ਕੀਤੇ 7165 ਨਮੂਨਿਆਂ ਵਿਚੋਂ 1868 ਟੈਸਟ ਨੈਗੇਟਿਵ ਪਾਏ ਗਏ, ਜਦੋਂ ਕਿ 5280 ਦੇ ਨਤੀਜਿਆਂ ਦੀ ਅਜੇ ਉਡੀਕਹੈ। ਨਮੂਨੇ ਲੈਣ ਦੀ ਪ੍ਰਕਿਰਿਆ 1 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਰੋਜ਼ਾਨਾ ਦੇ ਅਧਾਰ ’ਤੇ ਥਾਣਿਆਂ ਅਤੇ ਹੋਰ ਜੋਖ਼ਮ ਵਾਲੇ ਖੇਤਰਾਂ ਵਿੱਚ ਸਿਹਤ ਵਿਭਾਗ ਕੋਲ ਉਪਲਬਧਟੈਸਟਿੰਗ ਸਮਰੱਥਾ ਦੇ ਅਧਾਰ ’ਤੇ ਤਾਇਨਾਤ ਵੱਧ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਅੱਗੇ ਇਹ ਵੀ ਦਸਿਆ ਕਿ ਸਾਰੇ17 ਸੰਕਰਮਿਤ ਪੁਲਿਸ ਕਰਮਚਾਰੀ ਸਿਵਲ ਹਸਪਤਾਲਾਂ ਵਿੱਚ ਜਾਂ ਪੰਜਾਬ ਸਿਹਤ ਵਿਭਾਗ ਵੱਲੋਂ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ ਵਿੱਚ ਇਕਾਂਤਵਾਸ ਕੀਤੇਗਏ ਹਨ।

ਡੀਜੀਪੀ ਨੇ ਇਕ ਵੀਡੀਓ ਕਾਨਫਰੰਸ ਰਾਹੀਂ, ਸਾਰੇ ਐਸਐਸਪੀਜ਼/ਸੀਪੀਜ਼ ਅਤੇ ਆਈਜੀਜ਼ ਰੇਂਜ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਾਰੇ ਪੁਲਿਸ ਕਰਮਚਾਰੀਆਂ ਦਾਆਰਟੀ-ਪੀਸੀਆਰ ਟੈਸਟ ਕਰਵਾਉਣ, ਜੋ ਕਿ ਸੂਬੇ ਦੇ 27 ਰੈਵਿਨਿਊ/ਪੁਲਿਸ ਜ਼ਿਲ੍ਹਿਆਂ ਦੇ 400 ਤੋਂ ਵੱਧ ਥਾਣਿਆਂ ਵਿਚ ਮੋਹਰਲੀ ਕਤਾਰ ‘ਤੇ ਤਾਇਨਾਤ ਹਨ।ਡੀਜੀਪੀ ਪੰਜਾਬ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਸਟੇਟ ਆਰਮਡ ਪੁਲਿਸ ਦੇ ਵਿਸ਼ੇਸ਼ ਡੀਜੀਪੀ ਨੂੰ ਹਦਾਇਤ ਕੀਤੀ ਕਿ ਉਹ ਪੁਲਿਸ ਵਾਹਨਾਂ ਦੇ ਡਰਾਈਵਰਾਂ, ਜੇਲ੍ਹਾਂਦੀਆਂ ਵੈਨਾਂ ਆਦਿ ਸਮੇਤ ਪੰਜਾਬ ਪੁਲਿਸ ਦੇ ਨਮੂਨੇ ਲੈਣ। ਉਹਨਾਂ ਦੱਸਿਆ ਕਿ ਉਹ ਜਨਤਕ ਅਤੇ ਮੋਹਰਲੀ ਕਤਾਰ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵਿਚਲਾਗ ਦੇ ਵਾਧੇ ਦੀ ਸੰਭਾਵਨਾ ਬਾਰੇ ਚਿੰਤਤ ਸਨ।

ਸਿਹਤ ਵਿਭਾਗ ਕੋਲ ਨਮੂਨੇ ਲੈਣ ਵਾਲੀਆਂ ਸਿਖਲਾਈ ਟੀਮਾਂ ਦੀ ਘਾਟ ਸੀ, ਇਸ ਲਈ ਰਾਜ ਦੇ ਸਿਹਤ ਵਿਭਾਗ ਵੱਲੋਂ ਨਮੂਨੇ ਲੈਣ ਲਈ ਪੁਲਿਸ ਨਾਲ ਜੁੜੇਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਤੁਰੰਤ ਸਿਖਲਾਈ ਪ੍ਰੋਗਰਾਮ ਰਾਹੀਂ ਰੱਖਿਆ ਗਿਆ।

ਡੀਜੀਪੀ ਨੇ ਕਿਹਾ ਕਿ ਇਸ ਨਾਲ ਵਿਭਾਗ ਨੂੰ ਪੁਲਿਸ ਫੋਰਸ ਵਿਚ ਪਈ ਮੁਸ਼ਕਲ ਦਾ ਹੱਲ ਕਰਨ ਅਤੇ ਵਿਭਾਗ ਨੂੰ ਪੁਲਿਸ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਧੀਆਡਾਕਟਰੀ ਇਲਾਜ ਯਕੀਨੀ ਬਣਾਉਣ ਵਿਚ ਵੀ ਸਹਾਇਤਾ ਕਰੇਗੀ। ਇਹ ਪੰਜਾਬ ਪੁਲਿਸ ਨੂੰ ਭਵਿੱਖ ਵਿਚ ਕਿਸੇ ਵੀ ਸੰਕਟਮਈ ਸਥਿਤੀ ਦਾ ਮੁਕਾਬਲਾ ਕਰਨ ਲਈਆਪਣੇ ਪ੍ਰਬੰਧਕਾਂ ਦੀ ਜਾਂਚ ਅਤੇ ਡਾਕਟਰੀ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਉਚਿਤ ਸਮਰੱਥਾ ਬਣਾਉਣ ਵਿਚ ਸਹਾਇਤਾ ਕਰੇਗਾ।

ਇਸ ਦੌਰਾਨ, ਡੀਜੀਪੀ ਨੇ ਕਿਹਾ ਕਿ ਸਹਿ-ਰੋਗਾਂ ਵਾਲਾ ਇੱਕ ਕੋਵਿਡ ਪਾਜ਼ੇਟਿਵ ਏਐਸਆਈ, ਅੰਮ੍ਰਿਤਸਰ ਵਿੱਚ ਗੰਭੀਰ ਹਾਲਤ ’ਚ ਦੱਸਿਆ ਗਿਆ ਹੈ। ਹਾਲਾਂਕਿ, ਉਹ ਵਿਭਾਗ ਦੁਆਰਾ ਚਲਾਏ ਗਏ ਅਭਿਆਸ ਦਾ ਹਿੱਸਾ ਨਹੀਂ ਸੀ, ਪਰ ਡਾ. ਕੇ. ਕੇ. ਤਲਵਾੜ, ਸਾਬਕਾ ਡਾਇਰੈਕਟਰ, ਪੀਜੀਐਮਆਈਆਰ, ਚੰਡੀਗੜ੍ਹ ਦੀਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਮਾਹਰ ਗਰੁੱਪਾਂ ਦੁਆਰਾ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *