punjab
ਮੋਬਾਈਲ ਦੀ ਬੈਟਰੀ ਫੱਟਣ ਕਾਰਨ 17 ਸਾਲਾਂ ਲੜਕੀ ਦੀ ਮੌਤ

ਗੁਜਰਾਤ ਦੇ ਮੇਹਸਾਨਾ ਦੇ ਬੇਚਾਰਾਜੀ ਤਾਲੁਕਾ ਦੇ ਛੇਤਾਸਨ ਪਿੰਡ ਦੀ ਇਕ 17 ਸਾਲਾਂ ਲੜਕੀ ਦੀ ਬੁੱਧਵਾਰ ਨੂੰ ਗੱਲ ਕਰਦੇ ਸਮੇਂ ਮੋਬਾਈਲ ਫ਼ੋਨ ਫਟਣ ਕਾਰਨ ਮੌਤ ਹੋ ਗਈ। ਮ੍ਰਿਤਕ ਸ਼ਰਧਾ ਦੇਸਾਈ ਚਾਰਜ ਲਗਾ ਕੇ ਫੋਨ ‘ਤੇ ਗੱਲ ਕਰ ਰਹੀ ਸੀ। ਇਸ ਤੋਂ ਬਾਅਦ ਪਰਿਵਾਰ ਨੇ ਬਿਨਾਂ ਪੋਸਟਮਾਰਟਮ ਕਰਵਾਏ ਲਾਸ਼ ਦਾ ਸਸਕਾਰ ਕਰ ਦਿੱਤਾ। ਬੇਚਾਰਾਜੀ ਥਾਣੇ ਦੇ ਪੁਲਿਸ ਸਬ-ਇੰਸਪੈਕਟਰ ਐਮਜੇ ਬਰੋਟ ਨੇ ਕਿਹਾ, “ਮੀਡੀਆ ਵਿਚ ਰਿਪੋਰਟ ਆਉਣ ਤੋਂ ਬਾਅਦ ਸਾਨੂੰ ਘਟਨਾ ਬਾਰੇ ਪਤਾ ਲੱਗਾ। ਜਦੋਂ ਅਸੀਂ ਪਿੰਡ ਪਹੁੰਚੇ ਤਾਂ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਸੀ। ਰਿਸ਼ਤੇਦਾਰ ਸਸਕਾਰ ਤੋਂ ਬਾਅਦ ਦੀਆਂ ਰਸਮਾਂ ਵਿੱਚ ਲੱਗੇ ਹੋਏ ਹਨ। ਅਸੀਂ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕਰਾਂਗੇ ਕਿ ਅਸਲ ਵਿੱਚ ਕੀ ਹੋਇਆ।
ਮੁੱਢਲੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਰਧਾ ਦੇਸਾਈ 12ਵੀਂ ਜਮਾਤ ਦੀ ਵਿਦਿਆਰਥਣ ਸੀ, ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਉਹ ਆਪਣੇ ਰਿਸ਼ਤੇਦਾਰ ਨਾਲ ਫ਼ੋਨ ‘ਤੇ ਗੱਲ ਕਰ ਰਹੀ ਸੀ। ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਮੋਬਾਈਲ ਦੀ ਬੈਟਰੀ ਫਟ ਗਈ ਹੋਵੇਗੀ। ਮ੍ਰਿਤਕ ਘਰ ਦੀ ਉਪਰਲੀ ਮੰਜ਼ਿਲ ‘ਤੇ ਸੀ ਅਤੇ ਧਮਾਕੇ ਕਾਰਨ ਕਮਰੇ ਦਾ ਦਰਵਾਜ਼ਾ ਵੀ ਕਾਲਾ ਹੋ ਗਿਆ। ਕਮਰੇ ਵਿੱਚ ਰੱਖੇ ਸੁੱਕੇ ਘਾਹ ਨੂੰ ਵੀ ਅੱਗ ਲੱਗ ਗਈ। ਉਥੇ ਹੋਏ ਨੁਕਸਾਨ ਨੂੰ ਘਟਨਾ ਦੇ ਬਾਅਦ ਇੱਕ ਵੀਡੀਓ ਵਿੱਚ ਸਪਸ਼ਟ ਤੌਰ ਤੇ ਵੇਖਿਆ ਜਾ ਸਕਦਾ ਹੈ। ਸ਼ਰਧਾ ਦੇਸਾਈ ਦੇ ਪਿਤਾ ਸ਼ੰਭੂ ਨੇ ਕਿਹਾ, ‘ਮੋਬਾਈਲ ਦੀ ਬੈਟਰੀ ਖ਼ਤਮ ਹੋ ਰਹੀ ਸੀ ਅਤੇ ਉਸ ਨੇ ਇਸ ਨੂੰ ਚਾਰਜ ਕਰਨ ਲਈ ਪਲੱਗ ਲਗਾਇਆ। ਉਸੇ ਸਮੇਂ ਉਹ ਫੋਨ ‘ਤੇ ਗੱਲ ਕਰ ਰਹੀ ਸੀ ਜੋ ਫਟ ਗਿਆ।