Punjab
ਪਟਿਆਲਾ ਦੇ ਹਨੂੰਮਾਨ ਮੰਦਿਰ ‘ਚੋਂ ਮਿਲੀਆਂ 2 ਲਾਸ਼ਾਂ

ਪਟਿਆਲਾ ਦੇ ਸਰਹੱਦੀ ਗੇਟ ਦੇ ਨਜ਼ਦੀਕ ਹਨੂੰਮਾਨ ਮੰਦਿਰ ‘ਚ ਪਿਛਲੇ 15 ਤੋ 20 ਸਾਲ ਤੋਂ ਸੇਵਾ ਨਿਭਾ ਰਹੇ 2 ਸਨਿਆਸੀ ਦੀ ਇਕ-ਦਮ ਮੌਤ ਹੋ ਗਈ। ਮੰਦਿਰ ਦੇ ਕਰਮਚਾਰੀਆਂ ਦੇ ਵੱਲੋਂ ਮੰਦਿਰ ਦੇ ਅੰਦਰ ਹੀ ਮਿੱਟੀ ਪੁੱਟ ਕੇ ਲਾਸ਼ਾਂ ਨੂੰ ਦੱਬਿਆ ਜਾ ਰਿਹਾ ਸੀ। ਮੌਕੇ ਤੇ ਹੀ ਪੁਲਿਸ ਫੋਰੈਂਸਿਕ ਦੀ ਟੀਮ ਪਹੁੰਚ ਗਈ। ਪੁਲਿਸ ਫੋਰੈਂਸਿਕ ਦੀ ਟੀਮ ਨੇ ਪਹੁੰਚਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ।
ਇਸ ਮੌਕੇ ਤੇ ਪਹੁੰਚੇ ਡੀ.ਐੱਸ.ਪੀ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਸਥਾਨ ਦੇ ਉੱਪਰ 2 ਵਿਅਕਤੀਆਂ ਦੀ ਮੌਤ ਹੋਈ ਹੈ। ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਇਥੇ ਮਿੱਟੀ ਪੁੱਟੀ ਹੋਈ ਸੀ ਅਤੇ ਲਾਸ਼ਾਂ ਨੂੰ ਦੱਬਣ ਦੀ ਤਿਆਰੀ ਸੀ।
ਅਸੀਂ ਜਦੋਂ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੰਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਦਾ ਪੋਸਟਮਾਰਟਮ ਕਰਵਾਇਆ ਜਾਵੇ।
ਉਹਨਾਂ ਨੇ ਸਾਡੀ ਗੱਲ ਮੰਨ ਲਈ ਅਤੇ ਸਾਡੇ ਵੱਲੋਂ ਤੁਰੰਤ ਹੀ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਦੋਵਾਂ ਹੀ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਮੋਰਚਰੀ ਘਰ ਵਿਖੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਹਾਲੇ ਤੱਕ ਕੁਝ ਵੀ ਨਹੀਂ ਦੱਸ ਸਕਦੇ ਕਿ ਇਹ ਮੌਤ ਅਚਾਨਕ ਹੋਈ ਹੈ ਜਾਂ ਕੋਈ ਹਾਦਸਾ ਹੈ। ਫਿਲਹਾਲ ਇਹ ਇਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ।