National
ਰਿਹਸਲ ਦੌਰਾਨ 2 ਮਿਲਟਰੀ ਹੈਲੀਕਾਪਟਰ ਦੀ ਹੋਈ ਟੱਕਰ , 10 ਦੀ ਮੌਤ

ਮਲੇਸ਼ੀਆ ਵਿੱਚ ਦੋ ਨੇਵੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਮਲੇਸ਼ੀਆ ਦੀ ਰਾਇਲ ਮਲੇਸ਼ੀਅਨ ਨੇਵੀ ਦੇ ਸਾਲਾਨਾ ਪ੍ਰੋਗਰਾਮ ਦੀ ਰਿਹਸਲ ਦੌਰਾਨ ਦੋਵੇਂ ਮਿਲਟਰੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ।
ਨੇਵੀ ਦੀ ਇਹ ਰਿਹਸਲ ਮੰਗਲਵਾਰ ਨੂੰ ਲੁਮਟ ਦੇ ਰਾਇਲ ਮਲੇਸ਼ੀਅਨ ਨੇਵੀ ਸਟੇਡੀਅਮ ਵਿੱਚ ਹੋ ਰਹੀ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਹੈਲੀਕਾਪਟਰ ਦੂਜੇ ਹੈਲੀਕਾਪਟਰ ਨਾਲ ਟਕਰਾਅ ਹੋਇਆ ਦੇਖਿਆ ਜਾ ਸਕਦਾ ਹੈ। ਇਹ ਦੋ ਹੈਲੀਕਾਪਟਰ Fennec M502-6 ਅਤੇ HOM M503-3 ਸਨ। ਪਹਿਲਾ ਹੈਲੀਕਾਪਟਰ ਹਾਕਰ ਸਟੇਡੀਅਮ ਦੀਆਂ ਪੌੜੀਆਂ ‘ਤੇ ਕ੍ਰੈਸ਼ ਹੋ ਗਿਆ ਜਦਕਿ ਦੂਜਾ ਸਵਿਮਿੰਗ ਪੂਲ ‘ਚ ਡਿੱਗਿਆ|
https://twitter.com/fl360aero/status/1782631168396996719/video/1