Corona Virus
ਤਰਨਤਾਰਨ ਸ਼ਹਿਰ ਵਿੱਚ 2 ਹੋਰ ਕੋਰੋਨਾ ਮਰੀਜ਼ ਆਏ ਸਾਹਮਣੇ

ਤਰਨਤਾਰਨ, 28 ਅਪ੍ਰੈਲ(ਪਵਨ ਸ਼ਰਮਾ): ਤਰਨਤਾਰਨ ਵਿਖੇ ਹਜ਼ੂਰ ਸਾਹਿਬ ਤੋਂ ਪਰਤੇ ਦੋ ਸ਼ਰਧਾਲੂ ਕੋਰੋਨਾ ਪੋਜ਼ੀਟਿਵ ਆਏ। ਪਹਿਲਾਂ ਤਰਨਤਾਰਨ ਜ਼ਿਲ੍ਹੇ ਵਿੱਚ ਕੋਈ ਕੋਰੋਨਾ ਮਰੀਜ਼ ਨਾ ਹੋਣ ਕਾਰਨ ਜ਼ਿਲ੍ਹੇ ਨੂੰ ਗ੍ਰੀਨ ਜ਼ੋਨ ਘੋਸ਼ਿਤ ਕੀਤਾ ਗਿਆ ਸੀ, ਪਰ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਨਾਲ ਕੋਰੋਨਾ ਣੇ ਵੀ ਜ਼ਿਲ੍ਹੇ ਵਿੱਚ ਦਸਤਕ ਦੇ ਦਿੱਤੀ ਹੈ। ਬੀਤੇ ਦਿਨੀਂ ਵੀ ਹਜ਼ੂਰ ਸਾਹਿਬ ਤੋਂ ਆਏ 5 ਸ਼ਰਧਾਲੂਆਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ ਅਤੇ ਅੱਜ 2 ਹੋਰ ਮਾਮਲੇ ਸਾਹਮਣੇ ਆਏ ਹਨ। ਪੋਜ਼ੀਟਿਵ ਮਰੀਜ਼ਾਂ ਵਿੱਚ ਇੱਕ ਬੱਚੀ ਅਤੇ ਬਜ਼ੁਰਗ ਸ਼ਾਮਲ ਦੱਸਿਆ ਜਾ ਰਿਹਾ ਹੈ।
ਦਰਅਸਲ 26 ਅਪ੍ਰੈਲ ਨੂੰ ਇੱਕ ਪ੍ਰਾਈਵੇਟ ਟੈਂਪੂ ਟਰੈਵਲ ਵਾਲਾ ਨਿੱਜੀ ਤੌਰ ‘ਤੇ ਆਪਣੀ ਗੱਡੀ ਰਾਹੀਂ ਹਜ਼ੂਰ ਸਾਹਿਬ ਤੋਂ ਸੰਗਤ ਲੈ ਕੇ ਤਰਨਤਾਰਨ ਦੇ ਖੇਮਕਰਨ ਪਹੁੰਚਿਆ ਸੀ। ਇੱਥੇ ਪਹੁੰਚਣ ਉੱਤੇ ਗੱਡੀ ਦੇ ਡਰਾਈਵਰ ਦਾ ਟੈਸਟ ਕੋਰੋਨਾ ਪੋਜ਼ੀਟਿਵ ਪਾਇਆ ਗਿਆ ਸੀ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਗੱਡੀ ਵਿੱਚ ਆਏ 14 ਵਿਅਕਤੀਆਂ ਵਿੱਚੋਂ ਜ਼ਿਲ੍ਹੇ ਨਾਲ ਸਬੰਧਤ 11 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਅੰਮਿ੍ਤਸਰ ਭੇਜੇ ਗਏ ਸਨ, ਜਿਸ ਦੀ ਰਿਪੋਰਟ ਅੱਜ ਆਈ ਹੈ ਅਤੇ 2 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਇਸ ਨਾਲ ਜ਼ਿਲੇ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ।