Punjab
ਮੋਹਾਲੀ ਦੇ 2 ਕੋਰੋਨਾ ਪੀੜਤ ਨੇ ਜਿੱਤੀ ਜੰਗ

ਮੋਹਾਲੀ, 20 ਅਪਰੈਲ: ਕੋਰੋਨਾ ਦੀ ਦਹਿਸ਼ਤ ਦੁਨੀਆ ਭਰ ਚ ਫੈਲੀ ਹੋਈ ਹੈ। ਪੰਜਾਬ ਦੇ ਵਿਚ ਵੀ ਕੋਰੋਨਾ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੋਹਾਲੀ ਦੇ ਵਿੱਚ ਸੱਭ ਤੋਂ ਵੱਧ ਕੋਰੋਨਾ ਪੀੜਤ ਹਨ ਉੱਥੇ ਹੀ ਅੱਜ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅੱਜ ਭਾਵ ਐਤਵਾਰ ਨੂੰ ਮੋਹਾਲੀ ਦੇ 2 ਕੋਰੋਨਾ ਪੀੜਤ ਮਰੀਜ ਠੀਕ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਇੱਕ 62 ਸਾਲਾਂ ਪੁਰਸ਼ ਅਤੇ 55 ਸਾਲ ਦੀ ਔਰਤ ਸ਼ਾਮਿਲ ਹਨ। ਇਹਨਾਂ ਦੀ ਦੋ ਵਾਰ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
Continue Reading