India
ਨਸ਼ੇ ਨੇ ਲਈ ਦੋ ਨੌਜਵਾਨਾਂ ਦੀ ਜਾਨ

ਮਾਨਸਾ, 21 ਅਪ੍ਰੈਲ (ਨਵਦੀਪ ਆਹਲੂਵਾਲੀਆ): ਮਾਨਸਾ ਵਿੱਚ ਦੋ ਨੌਜਵਾਨ ਨਸ਼ੇ ਦੀ ਓਵਰਦੋਜ਼ ਨਾਲ ਆਪਣੀ ਜਾਨ ਗਵਾਂ ਬੈਠੈ। ਕੋਰੋਨਾ ਦਾ ਕਹਿਰ ਹੈ ਪੰਜਾਬ ‘ਚ ਸਖਤੀ ਨਾਲ ਕਰਫ਼ਿਊ ਦੀ ਪਾਲਣਾ ਕੀਤੀ ਜਾ ਰਹੀ ਹੈ ਇਸਦੇ ਬਾਵਜੂਦ ਹਰਿਆਣਾ ਦੇ ਕਸਬੇ ਰੋੜੀ ਵਿੱਚ ਇਹ ਨੌਜਵਾਨ ਨਸ਼ਾ ਕਰਨ ਚਲੇ ਗਏ ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਇਨ੍ਹਾਂ ਦੋਵਾਂ ਦੀ ਲਾਸ਼ ਨੂੰ ਪੋਸਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰੋੜੀ ਨਿਵਾਸੀ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।