Punjab
ਪੰਜਾਬ ਪੁਲਿਸ ‘ਚ 2 PPS ਅਤੇ 1 IPS ਅਧਿਕਾਰੀ ਨੂੰ ਮਿਲਿਆ ਵਾਧੂ ਚਾਰਜ

ਪੰਜਾਬ ਪੁਲੀਸ ਵਿੱਚ ਫੇਰਬਦਲ ਅਤੇ ਖਾਲੀ ਅਸਾਮੀਆਂ ’ਤੇ ਅਧਿਕਾਰੀਆਂ ਨੂੰ ਵਾਧੂ ਚਾਰਜ ਸੌਂਪਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਪੰਜਾਬ ਵਿੱਚ 2 ਪੀਪੀਐਸ ਅਤੇ 1 ਆਈਪੀਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਇਨ੍ਹਾਂ ਵਿੱਚ ਹਰਮਨਬੀਰ ਸਿੰਘ (ਆਈ.ਪੀ.ਐਸ.) ਮੁਕਤਸਰ ਸਾਹਿਬ ਨੂੰ ਏ.ਆਈ.ਜੀ., ਪੀ.ਏ.ਪੀ. ਜਲੰਧਰ, ਹਰਕਮਲਪ੍ਰੀਤ ਸਿੰਘ (ਪੀ.ਪੀ.ਐਸ.) ਐਸ.ਐਸ.ਪੀ. ਪਠਾਨਕੋਟ ਤੋਂ ਏ.ਆਈ.ਜੀ. ਆਪ੍ਰੇਸ਼ਨ, ਪੀ.ਏ.ਪੀ. ਜਲੰਧਰ ਅਤੇ ਰਮਨੀਸ਼ ਕੁਮਾਰ (ਪੀ.ਪੀ.ਐਸ.), ਐਸ.ਪੀ., ਇਨਵੈਸਟੀਗੇਸ਼ਨ, ਬਰਨਾਲਾ ਨੂੰ ਸਹਾਇਕ ਕਮਾਂਡੈਂਟ, ਆਈ.ਆਰ.ਬੀ., ਪੰਜਾਬ, ਲੁਧਿਆਣਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।