Punjab
2 ਦਿਨ ਪਹਿਲਾਂ ਪੰਚ ਬਣੀ ਔਰਤ ਦੀ ਮੌਤ
ਫਤਿਹਗੜ ਚੂੜੀਆਂ ਦੇ ਨਜਦੀਕ਼ੀ ਪਿੰਡ ਸਮਰਾਏ 2 ਦਾ ਹੈ ਜਿੱਥੇ ਦੋ ਦਿਨ ਪਹਿਲਾਂ ਪਿੰਡ ਦੀ ਪੰਚ ਬਣੀ ਸੁਰਜੀਤ ਕੌਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮੌਤ ਦਾ ਕਾਰਨ ਅੱਜ ਹਾਰਟ ਅਟੈਕ ਹੈ ।
ਇਸ ਸਬੰਧੀ ਮ੍ਰਿਤਕ ਸੁਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਦੀ ਬੇਟੀ ਪਰਦੀਪ ਕੌਰ ਨੇ ਦੱਸਿਆ ਕਿ ਉਹ ਕੱਲ ਹੀ ਆਪਣੇ ਪੇਕੇ ਤੋਂ ਵੋਟ ਪਾ ਕੇ ਆਪਣੇ ਸੋਹਰੇ ਗਈ ਹੀ ਸੀ ਕਿ ਅੱਜ ਤੜਕਸਾਰ ਹੀ ਪੇਕਿਆਂ ਤੋਂ ਫੋਨ ਆਇਆ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।
ਪਿੰਡ ਦੇ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਸੁਰਜੀਤ ਕੌਰ ਬਿਨਾਂ ਪੰਚ ਚੁਣੀ ਗਈ ਅਤੇ ਅੱਜ ਤੜਕਸਾਰ ਸਵੇਰੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਤਾਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 2 ਮਹੀਨਿਆਂ’ਚ ਪਿੰਡ ’ਚ ਹੋਈਆਂ 7 ਮੌਤਾਂ ਪਿੰਡ ਵਾਸੀ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਪਿੰਡ’ਚ ਸਾੜਸਤੀ ਚਲ ਰਹੀ ਹੈ ਅਤੇ ਲੰਘੇ 2 ਮਹੀਨਿਆਂ’ਚ ਪਿੰਡ ਸਮਰਾਏ ’ਚ 7 ਮੌਤਾਂ ਹੋ ਚੁੱਕੀਆਂ ਹਨ ਅਤੇ ਸਾੜਸਤੀ ਨੂੰ ਰੋਕਣ ਲਈ ਅੱਜ ਹੀ ਪਿੰਡ ਦੇ ਗੁਰਦੁਆਰਾ ਸਾਹਿਬ’ਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣੇ ਸਨ।