Punjab
20 ਸਾਲ ਪਹਿਲਾਂ ਅਯੋਧਿਆ ‘ਚ ਪੱਥਰਾਂ ਦੇ ਉੱਪਰ ਲਿਖ ਕੇ ਰਾਮ ਨਾਮ ਲਿਖ ਕੇ ਮੰਦਰ ਦੀ ਮੰਗੀ ਸੀ ਮੰਨਤ
20 ਜਨਵਰੀ 2024: 22 ਤਰੀਕ ਨੂੰ ਅਯੋਧਿਆ ਵਿਖੇ ਸ਼੍ਰੀ ਰਾਮ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਟਾ ਹੋਣ ਜਾ ਰਹੀ ਹੈ,ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰਾਮ ਭਗਤਾਂ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ | ਉੱਥੇ ਹੀ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੇ ਵਰਮਾ ਪਰਿਵਾਰ ਵਿੱਚ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ,ਰਾਮ ਭਗਤ ਵਰਮਾ ਪਰਿਵਾਰ ਦੇ ਘਰ ਅਕਸ਼ਤ ਪੁਸ਼ਕ ਦੇਣ ਆਏ ਤਾਂ ਪਰਿਵਾਰ ਵੱਲੋਂ ਸੱਦਾ ਦੇਣ ਪਹੁੰਚੇ ਰਾਮ ਭਗਤਾਂ ਦੀ ਆਰਤੀ ਉਤਾਰੀ ਗਈ, ਤਿਲਕ ਲਗਾਏ ਗਏ ਅਤੇ ਫੁੱਲਾਂ ਦੇ ਹਾਰ ਗਲੇ ਵਿੱਚ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ, ਗੱਲਬਾਤ ਦੌਰਾਨ ਪਰਿਵਾਰ ਦੇ ਮੁਖੀ ਅਤੇ ਲੰਬੇ ਸਮੇਂ ਤੋਂ ਸ਼੍ਰੀ ਰਾਮ ਦੀ ਅਰਾਧਨਾ ਕਰਦੀ ਆ ਰਹੀ ਰੇਖਾ ਵਰਮਾ ਨੇ ਦੱਸਿਆ ਕਿ ਲਗਭਗ 20 ਸਾਲ ਪਹਿਲਾਂ ਉਹ ਅਯੋਧਿਆ ਵਿੱਚ ਗਏ ਸੀ, ਤਾਂ ਉੱਥੇ ਪੱਥਰਾਂ ਦੇ ਉੱਤੇ ਹੀ ਉਹ ਭਾਵੁਕ ਹੋ ਕੇ ਰਾਮ ਰਾਮ ਲਿਖ ਕੇ ਆਏ ਸੀ, ਹਰ ਰੋਜ਼ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਸਨ ਕਿ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਬਣੇ|