Connect with us

Corona Virus

ਬਠਿੰਡਾ ਜ਼ਿਲ੍ਹੇ ਵਿਚ 21 ਲੋਕ ਕਰੋਨਾ ‘ਤੇ ਜਿੱਤ ਪ੍ਰਾਪਤ ਕਰਕੇ ਪਰਤੇ ਘਰ

Published

on

ਡਿਪਟੀ ਕਮਿਸ਼ਨਰ, ਆਈ.ਜੀ. ਅਤੇ ਐਸ.ਐਸ.ਪੀ. ਨੇ ਸੁਭਕਾਮਨਾਵਾਂ ਦੇ ਕੇ ਕੀਤਾ ਰਵਾਨਾ

ਬਠਿੰਡਾ, 15 ਮਈ( ਰਾਕੇਸ਼ ਕੁਮਾਰ): ਬਠਿੰਡੇ ਜ਼ਿਲੇ ਲਈ ਸ਼ੁੱਕਰਵਾਰਕ ਸੁਖਦ ਹੋ ਨਿਬੜਿਆ ਜਦ ਅੱਜ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ 21 ਲੋਕ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਪਰਤੇ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਆਈਜੀ ਏਕੇ ਮਿੱਤਲ, ਐਸ.ਐਸ.ਪੀ. ਡਾ: ਨਾਨਕ ਸਿੰਘ ਅਤੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਇੰਨਾਂ ਮਰੀਜਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਘਰਾਂ ਨੂੰ ਭੇਜਿਆ।

ਜ਼ਿਲੇ ਵਿਚ ਕੁੱਲ 43 ਲੋਕਾਂ ਵਿਚ ਕਰੋਨਾ ਦੀ ਪੁਸ਼ਟੀ ਹੋਈ ਸੀ ਜਿੰਨਾਂ ਵਿਚੋਂ 41 ਬਠਿੰਡਾ ਜ਼ਿਲ੍ਹੇ ਦੇ ਵਸਨੀਕ ਸਨ ਅਤੇ 2 ਕ੍ਰਮਵਾਰ ਮੋਗਾ ਅਤੇ ਲੁਧਿਆਣਾ ਨਾਲ ਸਬੰਧਤ ਸਨ। ਇੰਨਾਂ ਵਿਚੋਂ ਮੁੜ ਜਾਂਚ ਲਈ ਭੇਜੇ ਗਏ 21 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਇੰਨਾਂ ਨੂੰ ਅੱਜ ਘਰਾਂ ਵਿਚ ਭੇਜ ਦਿੱਤਾ ਗਿਆ ਹੈ, ਜਿੱਥੇ ਇਹ 14 ਦਿਨ ਲਈ ਇਕਾਂਤਵਾਸ ਵਿਚ ਰਹਿਣਗੇ।

ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਘਰ ਪਰਤ ਰਹੇ ਕੋਰੋਨਾ ਜੇਤੂਆਂ ਨੂੰ ਸੁਭਕਾਮਨਾਵਾਂ ਦੇਣ ਦੇ ਨਾਲ ਨਾਲ ਇੰਨਾਂ ਦੀ ਦੇਖਭਾਲ ਕਰਨ ਵਾਲੇ ਡਾਕਟਰੀ ਅਮਲੇ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 22 ਰਹਿ ਗਈ ਹੈ।

ਇਸ ਮੌਕੇ ਆਈ.ਜੀ. ਸ੍ਰੀ ਮਿੱਤਲ ਨੇ ਤੰਦਰੁਸਤ ਹੋ ਕੇ ਪਰਤ ਰਹੇ ਇੰਨਾਂ ਲੋਕਾਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਦ੍ਰਿੜ ਮਨੋਬਲ ਨਾਲ ਹਰ ਮੁਸ਼ਕਿਲ ਤੇ ਜਿੱਤ ਦਰਜ ਕਰ ਲੈਂਦਾ ਹੈ। ਉਨਾਂ ਨੇ ਇਸ ਮੌਕੇ ਡਾਟਕਰੀ ਅਮਲੇ ਵੱਲੋਂ ਇੰਨਾਂ ਦਾ ਮਨੋਬਲ ਉਚਾ ਬਣਾਈ ਰੱਖਣ ਲਈ ਉਨਾਂ ਦੀ ਸ਼ਲਾਘਾ ਵੀ ਕੀਤੀ ਅਤੇ
ਇੰਨਾਂ ਦੇ ਤੰਦਰੁਸਤ ਜੀਵਨ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਬਾਕੀ ਲੋਕ ਵੀ ਜਲਦ ਸਿਹਤਯਾਬ ਹੋ ਕੇ ਘਰ ਪਰਤਣਗੇ।

ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਇੰਨਾਂ ਦੀ ਬਕਾਇਦਾ ਕਾਊਂਸਲਿੰਗ ਕਰਕੇ ਇੰਨਾਂ ਨੂੰ ਅਗਲੇ ਦੋ ਹਫ਼ਤੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਉਨਾਂ ਨੇ ਕਿਹਾ ਕਿ ਅੱਜ ਘਰ ਪਰਤ ਰਹੇ ਲੋਕਾਂ ਵਿਚ ਇਕ ਲੁਧਿਆਣਾ ਅਤੇ 1 ਮੋਗਾ ਜ਼ਿਲੇ ਨਾਲ ਸਬੰਧਤ ਹੈ ਜਦ ਕਿ ਬਾਕੀ ਸਾਰੇ ਬਠਿੰਡਾ ਜ਼ਿਲੇ ਦੇ ਵਸਨੀਕ ਹਨ। ਉਨਾਂ ਨੇ ਦੱਸਿਆ ਕਿ ਤੰਦਰੁਸਤ ਹੋ ਕੇ ਘਰ ਪਰਤੇ ਲੋਕਾਂ ਵਿਚ 9 ਪੁਰਸ਼ ਅਤੇ 12 ਔਰਤਾਂ ਹਨ ਅਤੇ ਇਹ ਤਖਤ ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਪਰਤੇ ਸਨ।

ਇਸ ਮੌਕੇ ਠੀਕ ਹੋ ਕੇ ਘਰ ਪਰਤ ਰਹੇ ਲੋਕਾਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਡਾਕਟਰੀ ਅਮਲੇ ਦਾ ਵਧੀਆ ਦੇਖਭਾਲ ਲਈ ਸ਼ੁਕਰਾਨਾ ਕੀਤਾ।

Continue Reading
Click to comment

Leave a Reply

Your email address will not be published. Required fields are marked *