Connect with us

Punjab

ਕੇਂਦਰੀ ਜੇਲ ‘ਚੋਂ 22 ਮੋਬਾਇਲ, 10 ਚਾਰਜਰ, 3 ਸਿਮ ਤੇ 3 ਹੈਡਫੋਨ ਬਰਾਮਦ

Published

on

16 ਨਵੰਬਰ 2023: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਅਤੇ ਹੋਰ ਪਾਬੰਦੀ ਸ਼ੁਦਾ ਸਮਾਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ।ਓਥੇ ਹੀ ਜੇਲ ਪ੍ਰਸ਼ਾਸਨ ਵੱਲੋਂ ਇੱਕ ਵਾਰ ਫਿਰ ਵੱਖੋ ਵੱਖ ਬੈਰਕਾਂ ਦੀ ਤਲਾਸ਼ੀ ਤੇ ਦੌਰਾਨ ਇੱਥੋਂ ਕੁੱਲ 22 ਮੋਬਾਈਲ 10 ਚਾਰਜਰ ਤਿੰਨ ਹੈਡਫੋਨ ਅਤੇ ਤਿੰਨ ਸਿਮ ਬਰਾਮਦ ਕੀਤੇ ਗਏ ਹਨ ਜਿਸ ਦੇ ਸਬੰਧ ਵਿੱਚ ਜੇਲ ਪ੍ਰਸ਼ਾਸਨ ਨੇ ਪੁਲਿਸ ਨੂੰ ਦੋ ਸ਼ਿਕਾਇਤਾਂ ਭੇਜ ਕੇ ਸੱਤ ਹਵਾਲਾਤੀਆਂ ਸਣੇ ਨਾਮਲੂਮਾਂ ਦੇ ਖਿਲਾਫ ਦੋ ਮੁਕਦਮੇ ਦਰਜ ਕਰਵਾਏ ਹਨ। ਇਹਨਾਂ ਮਾਮਲਿਆਂ ਦੇ ਵਿੱਚ ਪਹਿਲੀ ਸ਼ਿਕਾਇਤ ਵਿੱਚ ਜੇਲ ਦੇ ਸਾਈਡ ਸੁਪਰਡੈਂਟ ਕਮਲਜੀਤ ਸਿੰਘ ਨੇ ਦੱਸਿਆ ਕਿ ਜੇਲ ਕਰਮਚਾਰੀਆਂ ਵੱਲੋਂ ਤਲਾਸ਼ੀ ਲਿਤੇ ਜਾਣ ਤੇ ਇੱਥੇ ਬੰਦ 7 ਹਵਾਲਾਤੀਆਂ ਪਾਸੋਂ ਪੰਜ ਕੀ ਪੈੜ ਮੋਬਾਈਲ ਫੋਨ ਤਿੰਨ ਚਾਰਜ ਸਕਰੀਨ ਮੋਬਾਈਲ ਫੋਨਾਂ ਤੋਂ ਇਲਾਵਾ ਇੱਕ ਸਿਮ ਇੱਕ ਹੈਡ ਫੋਨ ਅਤੇ ਛੇ ਚਾਰਜਰ ਬਰਾਮਦ ਕੀਤੇ ਗਏ ਇਸੇ ਤਰ੍ਹਾਂ ਦੂਜੀ ਸ਼ਿਕਾਇਤ ਦੇ ਮੁਤਾਬਕ ਜੇਲ ਕਰਮਚਾਰੀਆਂ ਨੇ ਵੱਖੋ ਵੱਖ ਬੈਰਕਾਂ ਦੀ ਤਲਾਸ਼ੀ ਲਿਤੀ ਤਾਂ ਇਥੋਂ 12 ਕੀ ਬੈਡ ਮੋਬਾਈਲ ਫੋਨ ਦੋ ਟੱਚ ਸਕਰੀਨ ਮੋਬਾਈਲ ਫੋਨ ਦੋ ਸਿਮ ਦੋ ਹੈਡਫੋਨ ਅਤੇ ਚਾਰ ਚਾਰ ਲਵਾਰਸ ਹਾਲਤ ਵਿੱਚ ਮਿਲੀ ਇਹਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਦੋ ਮੁਕਦਮੇ ਦਰਜ ਕੀਤੇ ਗਏ ਹਨ ਅਤੇ ਪੁਲਿਸ ਵੱਲੋਂ ਪੂਰੇ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।