Corona Virus
ਮੋਗਾ ਵਿੱਚ ਕੋਰੋਨਾ ਦੇ 22 ਨਵੇਂ ਮਾਮਲੇ ਆਏ ਸਾਹਮਣੇ

ਮੋਗਾ, 02 ਮਈ 2020 (ਦੀਪਕ ਸਿੰਗਲਾ): ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਵਾਇਰਸ ਦੇ 22 ਨਵੇਂ ਕੇਸ ਸਾਹਮਣੇ ਆਏ ਹਨ,ਜਿੰਨ੍ਹਾਂ ਵਿੱਚੋਂ 17 ਕੇਸ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਹਨ, ਜਦਕਿ 4 ਆਸ਼ਾ ਵਰਕਰ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਅਤੇ 1 ਵਿਅਕਤੀ ਜੋ ਦੁਬਈ ਤੋਂ ਵਾਪਿਸ ਆਇਆ ਸੀ ਉਸ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ ।