Corona Virus
Big breaking : ਪੰਜਾਬ ‘ਚ ਕੋਰੋਨਾ ਦੇ 230 ਨਵੇਂ ਮਾਮਲੇ ਆਏ ਸਾਹਮਣੇ , 8 ਦੀ ਮੌਤ
ਚੰਡੀਗੜ੍ਹ, 20 ਜੂਨ : ਕੋਰੋਨਾ ਦਾ ਕਹਿਰ ਦਿਨੋ – ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਪੰਜਾਬ ਦੇ ਵਿੱਚ ਕੋਰੋਨਾ ਦੇ 230 ਨਵੇਂ ਮਾਮਲੇ ਸਾਹਮਣੇ ਆਏ ਅਤੇ 8 ਮੌਤਾਂ ਵੀ ਹੋ ਗਈਆਂ ਹਨ। ਦੱਸ ਦਈਏ ਕਿ ਇਹ ਮਾਮਲੇ ਅੰਮ੍ਰਿਤਸਰ – 14, ਲੁਧਿਆਣਾ – 27, ਜਲੰਧਰ – 43 ਅਤੇ ਸੰਗਰੂਰ – 64 ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਸਬਤੋ ਜ਼ਿਆਦਾ ਕੇਸ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ, ਜਿਸ ਵਿੱਚ 52 ਲੋਕਾਂ ਦੇ ਸੰਪਰਕ ਕੋਰੋਨਾ ਪੌਜ਼ਿਟਿਵ ਲੋਕਾਂ ਨਾਲ ਅਤੇ 7 ਨਵੇਂ ਕੇਸ ਹਨ। ਜਿਸ ਵਿੱਚ ਕੋਰੋਨਾ ਕਾਰਨ 2 ਮੌਤਾਂ ਅੰਮ੍ਰਿਤਸਰ ਤੋਂ, 4 ਜਲੰਧਰ, 1 ਕਪੂਰਥਲਾ, 1 ਸੰਗਰੂਰ ਤੋਂ ਸਾਹਮਣੇ ਆਈ ਹੈ।
ਜਾਣਕਾਰੀ ਦੇ ਅਨੁਸਾਰ ਕੋਰੋਨਾ ਦੇ 52 ਪੀੜਤ ਮਰੀਜ਼ ਹਸਪਤਾਲਾਂ ਤੋਂ ਠੀਕ ਹੋਕੇ ਆਪਣੇ ਘਰ ਵੀ ਚਲੇ ਗਏ ਹਨ। ਲੁਧਿਆਣਾ ਤੋਂ 41, 5 ਪਟਿਆਲਾ, ਸ਼੍ਰੀ ਫਤਹਿਗੜ੍ਹ ਸਾਹਿਬ ਤੋਂ 4 ਅਤੇ ਰੋਪੜ ਤੋਂ 2 ਠੀਕ ਹੋਏ ਹਨ।
ਦਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਕੁੱਲ 4627 ਮਾਮਲੇ ਪੌਜ਼ਿਟਿਵ ਪਾਏ ਗਏ ਹਨ। ਜਿਹਨਾਂ ਵਿੱਚੋ 1415 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਜਿਕਰਯੋਗ ਗੱਲ ਇਹ ਵੀ ਹੈ ਕਿ ਕੋਰੋਨਾ ਦੇ 3099 ਕੇਸ ਠੀਕ ਵੀ ਹੋ ਗਏ ਹਨ। ਇਸ ਨਾਲ ਪੰਜਾਬ ਵਿੱਚ ਮੌਤਾਂ ਦੀ ਗਿਣਤੀ ਵੀ 113 ਹੋ ਗਏ ਹੈ।
ਇਕ ਵਾਰ ਝਾਤ ਮਾਰਦੇ ਹਾਂ –
Total Cases – 4627
Persons to be isolated – 1415
Total deaths – 113
Total New discharged cases – 52