Punjab
25/30ਹਥਿਆਰਬੰਦ ਨੌਜਵਾਨਾਂ ਵਲੋਂ ਦਿਨ ਦਿਹਾੜੇ ਮਹਿਲਾ ਪੁਲਿਸ ਇੰਸਪੇਕਟਰ ਦੇ ਘਰ ਚ ਦਾਖ਼ਿਲ ਹੋ ਕੇ ਕੀਤੀ ਤੋੜਫੋੜ

ਹਲਕਾ ਦੀਨਾਨਗਰ ਦੇ ਪਿੰਡ ਬਹਿਰਾਮਪੁਰ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਦਿਨ ਦਿਹਾੜੇ ਮਹਿਲਾ ਪੁਲਿਸ ਇੰਸਪੇਕਟਰ ਵਿੱਚ ਦੇ ਘਰ ਵਿੱਚ ਦਾਖ਼ਿਲ ਹੋ ਕੇ ਤੋੜਫੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾਂ ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਮੈਂ ਅਤੇ ਮੇਰਾ ਲੜਕਾ ਰਾਹੁਲ ਦੁਪਹਿਰ ਨੂੰ ਆਰਾਮ ਕਰ ਰਹੇ ਸਨ ਤਾਂ 25 / 30 ਲੜਕਿਆਂ ਵਲੋਂ ਆਕੇ ਸਾਡੇ ਘਰ ਵਿੱਚ ਦਾਖ਼ਿਲ ਹੋ ਕੇ ਇੱਟ ਪੱਥਰ ਚਲਾਨਾ ਸ਼ੁਰੂ ਕਰ ਦਿੱਤਾ ਅਤੇ ਦਾਤਰਾਂ ਦੇ ਨਾਲ ਘਰ ਦੇ ਸਾਮਾਨ ਦੀ ਕਾਫ਼ੀ ਤੋੜ ਫੋੜ ਕੀਤੀ। ਮੈਂ ਅਤੇ ਬੇਟੇ ਤੀਸਰੀ ਮੰਜਿਲ ਤੇ ਜਾ ਕੇ ਆਪਣੀ ਜਾਨ ਬਚਾਈ। ਸ਼ਰਾਰਤੀ ਅਨਸਰਾ ਦੀ ਘਰ ਚ ਦਾਖ਼ਿਲ ਹੁੰਦੇ ਸੀਸੀਟੀਵੀ ਚ ਕੈਦ ਹੋ ਗਏ। ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਘਰ ਦੀ ਤੋੜਫੋੜ ਦਾ ਕਰੀਬ ਚਾਰ ਲੱਖ ਦਾ ਨੁਕਸਾਨ ਕਰ ਗਏ। ਘਟਨਾ ਸਬੰਧੀ ਥਾਨਾ ਬਹਿਰਾਮਪੁਰ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਹਿਰਾਮਪੁਰ ਦੇ ਥਾਣਾ ਮੁੱਖੀ ਦੀਪਿਕਾ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਸਾਨੂੰ ਰਿਪੋਰਟ ਮਿਲ ਗਈ ਹੈ ਜਲਦੀ ਹੀ ਕਾੱਰਵਾਈ ਕਰ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।