Corona Virus
ਜਗਤਪੁਰਾ, ਨਯਾ ਗਾਓਂ ਤੇ ਮਾਇਓ ਹਸਪਤਾਲ ਤੋਂ ਲਏ 95 ਵਿੱਚੋਂ 25 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ

ਐਸ.ਏ.ਐਸ. ਨਗਰ, 2 ਅਪ੍ਰੈਲ ,(ਬਲਜੀਤ ਮਰਵਾਹਾ ) : ਕੋਰੋਨਾ ਵਾਇਰਸ ਦੇ ਫੈਲਾਅ ਉਤੇ ਕਾਬੂ ਪਾਉਣ ਦੀਆਂ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਕੋਸਿ਼ਸ਼ਾਂ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ, ਜਦੋਂ ਜਗਤਪੁਰਾ, ਨਯਾ ਗਾਓਂ ਅਤੇਮਾਇਓ ਹਸਪਤਾਲ ਤੋਂ ਲਏ ਗਏ ਸਾਰੇ 95 ਨਮੂਨਿਆਂ ਵਿੱਚੋਂ 25 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਹ ਖੁਲਾਸਾ ਡਿਪਟੀ ਕਮਿਸ਼ਨਰ ਗਿਰੀਸ਼ਦਿਆਲਨ ਨੇ ਕੀਤਾ, ਜਿਨ੍ਹਾਂ ਖ਼ੁਦ ਵੀਰਵਾਰ ਨੂੰ ਜਗਤਪੁਰਾ ਤੇ ਨਯਾਂਗਾਓਂ ਦਾ ਦੌਰਾ ਕੀਤਾ ਸੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ 95 ਵਿਅਕਤੀਆਂ ਵਿੱਚੋਂ 11 ਨੂੰ ਪਹਿਲਾਂ ਹੀ ਸਰਕਾਰੀ ਕੇਂਦਰਾਂ ਵਿੱਚ ਆਇਸੋਲੇਟ ਕੀਤਾ ਹੋਇਆ ਹੈ, ਜਦੋਂ ਕਿ 84 ਨੂੰ ਘਰਾਂ ਵਿੱਚ ਆਇਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੇ ਪੱਧਰ ਉਤੇ ਨਮੂਨੇ ਲਏ ਗਏ ਹਨ ਅਤੇ ਜਗਤਪੁਰਾ ਤੇ ਨਯਾ ਗਾਓਂ ਦੇ ਦਸਮੇਸ਼ ਨਗਰ ਇਲਾਕੇਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਦਿਆਲਨ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕੀਤਾਜਾਵੇਗਾ ਅਤੇ ਬਾਕਾਇਦਾ ਆਧਾਰ ਉਤੇ ਸੈਨੇਟਾਈਜੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ।