Punjab
ਮੰਡੀ ਗੋਬਿੰਦਗੜ੍ਹ ‘ਚ 28 ਲੱਖ ਦੀ ਚੋਰੀ ਦਾ ਮਾਮਲਾ

ਸ੍ਰੀ ਫਤਿਹਗ੍ਹੜ ਸਾਹਿਬ, 18 ਮਾਰਚ, (ਰਣਜੋਧ ਸਿੰਘ): ਜ਼ਿਲਾ ਫਤਿਹਗ੍ਹੜ ਸਾਹਿਬ ‘ਚ ਪੈਂਦੇ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ‘ਚ ਕਰੀਬ 28 ਲੱਖ ਦੀ ਚੋਰੀ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਚੋਰੀ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ ਜਿਸ’ਚ ਇਕ ਨੌਜਵਾਨ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਅਲਮਾਰੀ ਦਾ ਦਰਵਾਜ਼ਾ ਅਪਣੇ ਹੱਥ ਨਾਲ ਤੋੜ ਦਿੰਦਾ ਹੈ ਤੇ ਉਸ’ਚੋਂ ਪੈਸੇ ਕੱਢ ਕੇ ਫਰਾਰ ਹੋ ਜਾਂਦਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਉਹ ਘਰ ਤੋਂ ਕਰੀਬ 28 ਲੱਖ ਦਾ ਕੈਸ਼ ਲੈ ਕੇ ਆਫਿਸ ਆਏ ਸੀ ਜਿਸ ਨੂੰ ਅਲਮਾਰੀ ‘ਚ ਰੱਖ ਨਾਲ ਵਾਲੇ ਕਮਰੇ ‘ਚ ਧੂਪਬੱਤੀ ਕਰਨ ਲਈ ਗਿਆ ਸੀ । ਪਰ ਜਦੋਂ ਉਹ ਵਾਪਸਿ ਅਇਆ ਤਾਂ ਅਲਮਾਰੀ ਟੁੱਟੀ ਹੋਈ ਮਿਲੀ ਤੇ ਉਸ ‘ਚੋਂ ਕੈਸ਼ ਗਾਇਬ ਸੀ ਉੱਥੇ ਹੀ ਦੇਰ ਸ਼ਾਮ ਤੱਕ ਜਦੋਂ ਪੁਲਿਸ ਦਾ ਕੋਈ ਵੀ ਅਧਿਕਾਰੀ ਮੀਡੀਆ ਦੇ ਸਾਹਮਣੇ ਨਹੀ ਆਇਆ ਤੇ ਇਸ ਮਾਮਲੇ ‘ਚ ਮੀਡੀਆ ਨਾਲ ਆਨਾਕਾਨੀ ਕਰਦੇ ਰਹੇ ਪੁਲਿਸ ਦੇ ਇਸ ਤਰਾਂ ਦੇ ਵਤੀਰੇ ਦੇ ਕਾਰਨ ਗੁੱਸੇ ‘ਚ ਆਏ ਸਾਰੇ ਇਲੈਕਟ੍ਰਾਨਿਕ ਮੀਡੀਆ ਕਰਮੀਆਂ ਨੇ ਪੁਲਿਸ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ