India
…ਤੇ ਉਸਨੇ ਟਾਇਲਟ ਨੂੰ ਹੀ ਬਣਾਇਆ ਇਕਾਂਤਵਾਸ ਘਰ

18 ਜੂਨ: ਕੋਵਿਡ ਮਹਾਮਾਰੀ ਨੇ ਦੁਨੀਆ ਭਰ ਦੇ ਵਿਚ ਦਹਿਸ਼ਤ ਫੈਲਾਈ ਹੋਈ ਹੈ ਜਿਸਦੇ ਕਰਕੇ ਸ਼ਹਿਰ ਵਿਚ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ 7 ਦਿਨਾਂ ਲਈ ਇਕਾਂਤਵਾਸ ਕੀਤਾ ਜਾਂਦਾ ਹੈ। ਦੱਸ ਦਈਏ ਤਾਮਿਲਨਾਡੂ ਤੋਂ ਉੜੀਸਾ ਆਉਣ ਵਾਲਾ 28 ਸਾਲਾ ਵਿਅਕਤੀ ਨੇ ਆਪਣੇ ਆਪ ਨੂੰ ਟਾਇਲਟ ਵਿਚ 7 ਦਿਨਾਂ ਲਈ ਇਕਾਂਤਵਾਸ ਕੀਤਾ ਕਿਉਂਕਿ ਉਸ ਕੋਲ ਘਰ ਵਿਚ ਇਕਾਂਤਵਾਸ ਹੋਣ ਲਈ ਜਗ੍ਹਾ ਨਹੀਂ ਸੀ। ਦੱਸਣਯੋਗ ਹੈ ਕਿ ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਵਿਚ ਸੰਸਥਾਗਤ ਕੁਆਰੰਟੀਨ ਸੈਂਟਰ ਨੇ ਇਸ ਵਿਅਕਤੀ ਨੂੰ ਆਪਣੇ ਸੈਂਟਰ ‘ਚ ਇਕਾਂਤਵਾਸ ਕਰਨ ਲਈ ਮਨਾ ਕਰ ਦਿੱਤਾ ਸੀ।