News
280 ਲੀਟਰ ਲਾਹਣ ਬਰਾਮਦ ,ਕਿਸ ਤਰ੍ਹਾਂ ਘਰ ‘ਚ ਬਣ ਰਹੀ ਸੀ ਸ਼ਰਾਬ
- ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਜਾਰੀ
- ਪੁਲਿਸ ਨੇ 280 ਲੀਟਰ ਲਾਹਣ ਕੀਤਾ ਬਰਾਮਦ
- ਪੁਲਿਸ ਨੂੰ ਚਕਮਾ ਦੇ ਕੇ ਫਰਾਰ ਦੋਸ਼ੀ
ਫਿਰੋਜ਼ਪੁਰ, 4 ਅਗਸਤ (ਪਰਮਜੀਤ ਪੰਮਾ) : ਪੰਜ ਆਬਾਂ ਦੀ ਧਰਤੀ ਤੇ ਵਹਿ ਰਿਹਾ ਜ਼ਹਿਰੀਲੀ ਸ਼ਰਾਬ ਦਾ ਦਰਿਆ ਜਿਸ ਵਿੱਚ ਕਿੰਨੇ ਹੀ ਪਰਿਵਾਰਾਂ ਦੇ ਮੈਂਬਰ ਡੁੱਬ ਕੇ ਆਪਣੀ ਜਾਨ ਗਵਾ ਚੁੱਕੇ ਹਨ, ਇਹਨਾਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਗੂੜੀ ਨੀਂਦ ਵਿੱਚੋਂ ਜਾਗ ਕੇ ਹੁਣ ਸਰਗਰਮ ਦਿਖਾਈ ਦੇ ਰਹੀ ਹੈ। ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹਜਾਰਾਂ ਲੀਟਰ ਲਾਹਣ ਬਰਾਮਦ ਕਰਕੇ ਉਸਨੂੰ ਨਸ਼ਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਵਿੱਚ ਵੀ ਪੁਲਿਸ ਵੱਲੋਂ ਇੱਕ ਘਰ ਵਿੱਚ ਰੇਡ ਕੀਤੀ ਗਈ ਜਿਥੇ 280 ਲੀਟਰ ਲਾਹਣ ਬਰਾਮਦ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸ ਐੱਚ ਓ ਨੇ ਦੱਸਿਆ ਜਿਸ ਟਾਈਮ ਪੁਲਿਸ ਵੱਲੋਂ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ । ਪੁਲਿਸ ਨੇ ਬਰਾਮਦ ਕੀਤੀ ਸਰਾਬ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।