Connect with us

Punjab

ਬਟਾਲਾ ਨੇੜੇ ਸਕੂਲ ਬੱਸ ਨੂੰ ਲੱਗੀ ਅੱਗ ਚ ਝੁਲਸੇ 3 ਬੱਚੇ ਨਿਜੀ ਹਸਪਤਾਲ ਚ ਇਲਾਜ ਅਧੀਨ , ਪ੍ਰਸ਼ਾਸ਼ਨ ਘਟਨਾ ਤੋਂ ਬਾਅਦ ਆਇਆ ਹਰਕਤ ਚ |

Published

on

ਅੱਜ ਦੁਪਹਿਰ ਵੇਲੇ ਬਟਾਲਾ ਦੇ ਨੇੜੇ ਪਿੰਡ ਬਿਜਲੀਵਾਲ ਚ ਰਾਹ ਚਲਦੇ ਇਕ ਨਿਜੀ ਸਕੂਲ ਬਸ ਕਿਸਾਨਾਂ ਵੱਲੋਂ ਨਾੜ ਨੂੰ ਲਗਾਈ ਅੱਗ ਦੀ ਲਪੇਟ ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ਅੱਗ ਦੀ ਲਪੇਟ ਚ ਆਉਣ ਕਾਰਨ ਪਹਿਲਾ ਖੇਤਾਂ ਚ ਪਲਟ ਗਈ ਜਿਸ ਤੋਂ ਬਾਅਦ ਡਰਾਈਵਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਜੱਦੋ-ਜਹਿਦ ਕਰ ਉਸ ਵਿਚ ਸਵਾਰ ਬੱਚਿਆਂ ਨੂੰ ਬਾਹਰ ਕੱਢਿਆ ਉਥੇ ਹੀ ਬਸ ਸੜ ਕੇ ਸਵਾਹ ਹੋ ਗਈ | ਪੰਜਾਬ ਦੇ ਸਿਖਿਆ ਮੰਤਰੀ ਗੁਰਮੀਤ ਸਿੰਘ ਮੀਤ ਹਯੇਰ ਨੇ ਵੀ ਟਵੀਟ ਕਰ ਡੀਸੀ ਗੁਰਦਾਸਪੁਰ ਤੋਂ ਇਸ ਹਾਦਸੇ ਦੀ ਰਿਪੋਰਟ ਤਲਬ ਕੀਤੀ ਗਈ ਹੈ | 

ਸਕੂਲ ਬਸ ਦੇ ਡਰਾਈਵਰ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਤੋਂ ਬੱਸ ਵਿਚ 42 ਦੇ ਕਰੀਬ ਬੱਚੇ ਲੈਕੇ ਉਹਨਾਂ ਨੂੰ ਨਜ਼ਦੀਕੀ ਵੱਖ ਵੱਖ ਪਿੰਡਾਂ ਚ ਘਰ ਘਰ ਛੱਡਣ ਲਈ ਜਾ ਰਿਹਾ ਸੀ  ਅਤੇ ਜਦ ਨਵਾਂ ਪਿੰਡ ਬਰਕੀਵਾਲ ਨੇੜੇ ਪਹੁਚਿਆ ਤਾਂ ਕਣਕ ਦੀ ਫ਼ਸਲ ਦੀ ਨਾੜ ਨੂੰ ਲੱਗੀ ਅੱਗ ਦੇ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾਂ ਚ ਪਲਟ ਗਈ ਤੇ ਅੱਗ ਨੇ ਬੱਸ ਨੂੰ ਲਪੇਟ ‘ਚ ਲੈ ਲਿਆ। ਉਥੇ ਹੀ ਡਰਾਈਵਰ ਜਗਪ੍ਰੀਤ ਦਾ ਕਹਿਣਾ ਹੈ

ਕਿ ਉਸਨੇ ਜੱਦੋ-ਜਹਿਦ ਕਰ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਹੈ ਅਤੇ ਉਹ ਖੁਦ ਵੀ ਜਖਮੀ ਹੋ ਗਿਆ ਉਥੇ ਹੀ ਇਸ ਹਾਦਸੇ ਚ 7 ਦੇ ਕਰੀਬ ਜਖ਼ਮੀ ਹੋਏ ਦਸੇ ਜਾ ਰਹੇ ਹਨ ਜਦਕਿ ਜਿਹਨਾਂ ਚ 3 ਬੱਚੇ ਜਿਆਦਾ ਝੁਲਸੇ ਹਨ ਜਿਹਨਾਂ ਨੂੰ ਪਰਿਵਾਰਾਂ ਵਲੋਂ ਇਕ ਨਿਜੀ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਉਥੇ ਹੀ ਐਸਡੀਐਮ ਬਟਾਲਾ ਰਾਮ ਸਿੰਘ ਨੇ ਬਟਾਲਾ ਚ ਦਾਖਿਲ ਬਚਿਆ ਦਾ ਹਾਲ ਜਾਣਿਆ ਅਤੇ ਉਹਨਾਂ ਦੱਸਿਆ ਕਿ ਬੱਚੇ ਖ਼ਤਰੇ ਤੋਂ ਬਾਹਰ ਹਨ ਅਤੇ ਸਰਕਾਰ ਦੇ ਆਦੇਸ਼ਾ ਤੇ ਜਖ਼ਮੀ ਬਚਿਆ ਦਾ ਇਲਾਜ ਮੁਫ਼ਤ ਕਰਵਾਇਆ ਜਾ ਰਿਹਾ ਹੈ ਅਤੇ ਉਥੇ ਹੀ ਜਾਂਚ ਕਰ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ |