Uncategorized
3 ਮਹੀਨਿਆਂ ਬਾਅਦ ਭਾਰਤੀ ਸਿੰਘ-ਹਰਸ਼ ਲਿੰਬਾਚੀਆ ਨੇ ਦਿਖਾਇਆ ਆਪਣੇ ਬੇਟੇ ਦਾ ਚਿਹਰਾ
ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਇੰਡਸਟਰੀ ‘ਚ ਸਭ ਤੋਂ ਚਰਚਿਤ ਜੋੜਿਆਂ ‘ਚੋਂ ਇਕ ਹਨ। ਹਰਸ਼ ਅਤੇ ਭਾਰਤੀ ਦਾ ਪਿਆਰ ਹੀ ਨਹੀਂ ਬਲਕਿ ਇਸ ਜੋੜੀ ਦੀ ਕਾਮਿਕ ਟਾਈਮਿੰਗ ਵੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਦੋ ਮਹੀਨੇ ਪਹਿਲਾਂ ਯਾਨੀ ਅਪ੍ਰੈਲ ਵਿੱਚ, ਭਾਰਤੀ ਨੇ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ। ਭਾਰਤੀ ਆਪਣੀ ਛੋਟੇ ਰਾਜਕੁਮਾਰ ਨੂੰ ਗੋਲੂ ਨਾਮ ਨਾਲ ਬੁਲਾਉਂਦੀ ਹੈ ਹਾਲਾਂਕਿ, ਉਸਦਾ ਅਸਲੀ ਨਾਮ ਲਕਸ਼ ਲਿੰਬਾਚੀਆ ਹੈ। ਹਾਲਾਂਕਿ, ਇਹ ਜੋੜਾ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ ਪਰ ਕਦੇ ਵੀ ਉਸ ਦਾ ਚਿਹਰਾ ਪ੍ਰਸ਼ੰਸਕਾਂ ਦੇ ਸਾਹਮਣੇ ਨਹੀਂ ਆਇਆ।
ਪ੍ਰਸ਼ੰਸਕ ਇਹਨਾਂ ਦੇ ਬੇਟੇ ਦੀ ਇੱਕ ਝਲਕ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਆਖਿਰਕਾਰ ਲੰਬੇ ਸਮੇਂ ਬਾਅਦ, ਸਾਰੇ ਭਾਰਤ ਵਿੱਚ ਫੈਲੇ ਆਪਣੇ ਪ੍ਰਸ਼ੰਸਕਾਂ ਦੀ ਮਨ ਦੀ ਇੱਛਾ ਪੂਰੀ ਕਰਦੇ ਹੋਏ ਭਾਰਤੀ ਅਤੇ ਹਰਸ਼ ਨੇ ਆਪਣੇ ਬੇਟੇ ਦਾ ਚਿਹਰਾ ਦਿਖਾ ਦਿੱਤਾ ਹੈ।