Corona Virus
ਮੋਹਾਲੀ ਵਿੱਚ ਕੋਰੋਨਾ ਦੇ 3 ਹੋਰ ਕੇਸ ਆਏ ਸਾਹਮਣੇ

ਮੋਹਾਲੀ, 01 ਮਈ 2020 (ਆਸ਼ੂ ਅਨੇਜਾ): ਮੋਹਾਲੀ ਵਿੱਚ ਨਾਂਦੇੜ ਸਾਹਿਬ ਨਾਲ ਸਬੰਧਤ ਤਿੰਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਜਿਲ੍ਹੇ ਵਿੱਚ ਕੁੱਲ 89 ਮਾਮਲੇ ਹੋ ਗਏ ਹਨ, ਜਿਨ੍ਹਾਂ ਵਿਚੋਂ 19 ਨਾਂਦੇੜ ਸਾਹਿਬ ਨਾਲ ਸਬੰਧਤ ਹਨ ਅਤੇ 45 ਮਾਮਲੇ ਜਵਾਹਰਪੁਰ ਨਾਲ ਸਬੰਧਤ ਹਨ। ਕੁੱਲ ਕੇਸਾਂ ਵਿੱਚੋਂ 30 ਠੀਕ ਹੋ ਕੇ ਘਰ ਚਲੇ ਗਏ ਅਤੇ 2 ਦੀ ਮੌਤ ਹੋ ਗਈ, ਜਦੋਂ ਕਿ 57 ਜ਼ੇਰੇ ਇਲਾਜ਼ ਹਨ। ਦਸ ਦੇਈਏ ਕਿ ਨਾਂਦੇੜ ਸਾਹਿਬ ਨਾਲ ਸਬੰਧਤ 11 ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ।