Corona Virus
ਮੋਹਾਲੀ ‘ਚ ਸਾਹਮਣੇ ਆਏ 3 ਹੋਰ ਕੋਰੋਨਾ ਪੋਜ਼ਿਟਿਵ ਕੇਸ

ਮੋਹਾਲੀ, ਆਸ਼ੂ ਅਨੇਜਾ, 6 ਅਪ੍ਰੈਲ : ਡੇਰਾ ਬਸੀ ਦੀ ਜਵਾਹਰ ਪੁਰ ਕਲੋਨੀ ਤੋਂ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਪਾਏ ਗਏ 42 ਸਾਲਾਂ ਮਲਕੀਤ ਸਿੰਘ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਵੀ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਹੈ। ਜਿੰਨ੍ਹਾਂ ਵਿੱਚ ਮਲਕੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ 33 ਸਾਲਾਂ ,ਭਰਾ ਕੁਲਵਿੰਦਰ ਸਿੰਘ 38 ਸਾਲਾਂ ਅਤੇ ਪਿਤਾ ਭਾਗ ਸਿੰਘ 67 ਸਾਲਾਂ ਸ਼ਾਮਿਲ ਹੈ ਇਹਨਾਂ ਸਭ ਦੇ ਬੀਤੇ ਦਿਨੀਂ ਟੈਸਟ ਕੀਤੇ ਗਏ ਸਨ ਅੱਜ ਰਿਪੋਰਟ ਵਿੱਚ ਇਹਨਾਂ ਦੇ ਕੋਰੋਨਾਵਾਇਰਸ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ ।ਇੱਥੇ ਦਸਣਾ ਬਣਦਾ ਹੈ ਕਿ ਸਿਹਤ ਵਿਭਾਗ ਨੂੰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਮਲਕੀਤ ਸਿੰਘ ਨੂੰ ਕੋਰੋਨਾ ਵਾਇਰਸ ਕਿੱਥੋਂ ਹੋਇਆ ਕਿਉਂਕਿ ਉਸਦੀ ਕੋਈ ਵੀ ਵਿਦੇਸ਼ੀ ਯਾਤਰਾਂ ਅਤੇ ਕੋਰੋਨਾ ਮਰੀਜ਼ ਨਾਲ ਸਿੱਧੇ ਸਬੰਧ ਸਾਹਮਣੇ ਨਹੀਂ ਆਏ।